ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਦੀਆਂ ਸੜਕਾਂ ਉੱਤੇ ਅੱਜ ਇੱਕ ਹੋਰ ਵੱਡਾ ਅਤੇ ਜੋਸ਼ੀਲਾ ਰੋਡ ਸ਼ੋਅ ਨਜ਼ਰ ਆਇਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਅਗਵਾਈ ਵਿੱਚ ਇੱਕ ਪ੍ਰਭਾਵਸ਼ਾਲੀ ਚੋਣ ਮੁਹਿੰਮ ਜਨ ਸੰਪਰਕ ਕਰਦੀ ਹੋਈ ਹੋਈ ਵਿਖਾਈ ਦਿੱਤੀ। ਇਸ ਤਹਿਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਮੌਜੂਦਗੀ ਵਿੱਚ ਗੱਡੀਆਂ, ਮੋਟਰਸਾਈਕਲ ਅਤੇ ਹੋਰ ਦੋ ਪਹੀਆ ਵਾਹਨਾਂ ਉੱਤੇ ਸਵਾਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਸਮਾਜ ਦੇ ਹਰੇਕ ਵਰਗ ਨੇ ਸ਼ਮੂਲੀਅਤ ਕੀਤੀ ਅਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਸਮਰਥਨ ਵਿੱਚ ਇੱਕ ਜਨ ਸੈਲਾਬ ਆਪ ਮੁਹਾਰੇ ਹੀ ਬਣਦਾ ਹੋਇਆ ਨਜ਼ਰ ਆਇਆ। ਇਸ ਤੋਂ ਪਹਿਲਾਂ ਅੱਜ ਦਿਨ ਦੇ ਪਹਿਲੇ ਹਿੱਸੇ ਵਿੱਚ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਅੰਮਿ੍ਰਤਸਰ ਦੇ ਦਿਹਾਤੀ ਖੇਤਰਾਂ ਤੱਕ ਵੀ ਪਹੁੰਚ ਕੀਤੀ ਗਈ ਅਤੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਦਰਮੇਸ਼ ਸਮੱਸਿਆਵਾਂ ਨੂੰ ਉਨਾਂ ਨੇ ਨੇੜਿਓਂ ਜਾਣਿਆ ਅਤੇ ‘ਵਿਕਸਿਤ ਅੰਮਿ੍ਰਤਸਰ’ ਦੇ ਦਿੱਤੇ ਗਏ ਸੰਕਲਪ ਸਬੰਧੀ ਉਨਾਂ ਨੇ ਆਪਣੇ ਵਿਚਾਰ ਲੋਕਾਂ ਦੇ ਨਾਲ ਸਾਂਝੇ ਕੀਤੇ ਅਤੇ ਆਉਣ ਵਾਲੇ ਸਮੇਂ ਲਈ ਆਪਣੇ ਵੱਲੋਂ ਗੁਰੂ ਕੀ ਨਗਰੀ ਦੇ ਵਿਕਾਸ ਸਬੰਧੀ ਉਲੀਕੀ ਗਈ ਯੋਜਨਾ ਵੀ ਉਨਾਂ ਤਫਸੀਲ ਦੇ ਨਾਲ ਲੋਕਾਂ ਦੇ ਨਾਲ ਸਾਂਝੀ ਕੀਤੀ।
ਇਸ ਮੌਕੇ ਸ. ਸੰਧੂ ਨੇ ਵਿਸ਼ੇਸ਼ ਤੌਰ ’ਤੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਉਹ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਤੋਂ ਜਾਣੂੰ ਹਨ ਅਤੇ ਨਾਲ ਦੀ ਨਾਲ ਇਨਾਂ ਸਮੱਸਿਆਵਾਂ ਦੇ ਹੱਲ ਲਈ ਵੀ ਉਨਾਂ ਵੱਲੋਂ ਯੋਜਨਾਵਾਂ ਦਾ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਲਾਗੂ ਕਰਦੇ ਹੋਏ ਅੰਮਿ੍ਰਤਸਰ ਦੇ ਹਰੇਕ ਵਰਗ ਨੂੰ ਖੁਸ਼ਹਾਲ ਬਣਾਇਆ ਜਾਵੇਗਾ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਹਿਮਾਇਤ ਵਿੱਚ ਰੋਡ ਸ਼ੋਅ ਰਾਹੀਂ ਉਮੜਿਆ ਨੌਜਵਾਨਾਂ ਦਾ ਸੈਲਾਬ

Published: