ਅੰਮਿ੍ਤਸਰ/ਪੰਜਾਬ ਪੋਸਟ
ਮੌਜੂਦਾ ਸਮੇਂ ਦੀ ਸਿਆਸਤ ਅਤੇ ਖਾਸ ਕਰ ਚੋਣਾਂ ਦੇ ਮਾਹੌਲ ਵਿੱਚ ਸਿਆਸੀ ਆਗੂਆਂ ਦੀ ਦੂਸ਼ਣਬਾਜ਼ੀ ਅਤੇ ਇੱਕ ਦੂਜੇ ਦੀ ਵਿਰੋਧਤਾ ਅੱਜ ਕੱਲ ਇੱਕ ਆਮ ਵਰਤਾਰਾ ਬਣ ਚੁੱਕੀ ਹੈ, ਪਰ ਕਈ ਆਗੂ ਅਜਿਹੇ ਵੀ ਹਨ ਜੋ ਇਸ ਮੁਕਾਬਲੇ ਭਰਪੂਰ ਮਾਹੌਲ ਵਿੱਚ ਵੀ ਸਦਭਾਵਨਾ ਦੀ ਮਿਸਾਲ ਬਣਦੇ ਹਨ। ਇਸ ਦੀ ਇੱਕ ਵੱਡੀ ਮਿਸਾਲ ਬਣ ਕੇ ਉਭਰੇ ਹਨ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ। ਦਰਅਸਲ ਲੰਘੇ ਕੱਲ ਅੰਮਿ੍ਤਸਰ ਵਿੱਚ ਉਸ ਵੇਲੇ ਇੱਕ ਦਿਲਚਸਪ ਸਥਿਤੀ ਬਣ ਗਈ ਜਦੋਂ ਇਸ ਹਲਕੇ ਤੋਂ ਲੋਕ ਸਭਾ ਚੋਣਾਂ ਲੜ ਰਹੇ ਦੋ ਉਮੀਦਵਾਰਾਂ ਦੇ ਰੋਡ ਸ਼ੋਅ ਇੱਕੋ ਵੇਲੇ ਅੰਮਿ੍ਤਸਰ ਦੀ ਸੜਕ ਉੱਤੇ ਆਹਮੋ ਸਾਹਮਣੇ ਆ ਗਏ। ਇੱਕ ਬੰਨੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਭਾਜਪਾ ਆਗੂਆਂ ਦਾ ਰੋਡ ਸ਼ੋਅ ਚੱਲ ਰਿਹਾ ਸੀ ਅਤੇ ਠੀਕ ਉਸੇ ਸੜਕ ਉੱਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦਾ ਰੋਡ ਸ਼ੋਅ ਵੀ ਮੂਹਰਲੇ ਬੰਨਿਉਂ ਆ ਰਿਹਾ ਸੀ। ਜਿਵੇਂ ਹੀ ਇਹ ਦੋਵੇਂ ਰੋਡ ਸ਼ੋਅ ਇੱਕ ਦੂਜੇ ਦੇ ਨੇੜਿਓਂ ਲੰਘਣ ਲੱਗੇ ਤਾਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪਹਿਲਕਦਮੀ ਕਰਦੇ ਹੋਏ ਬੇਹੱਦ ਸਲੀਕੇ ਦੇ ਨਾਲ ਅਦਬ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਅਨਿਲ ਜੋਸ਼ੀ ਦਾ ਸਵਾਗਤ ਵੀ ਕੀਤਾ ਅਤੇ ਅਪਣੱਤ ਭਰਪੂਰ ਦੁਆ-ਸਲਾਮ ਕੀਤੀ। ਇਹੋ ਜਿਹੇ ਹਾਲਾਤ ਵਿੱਚ ਸਹਿਜੇ ਹੀ ਨਾਅਰੇਬਾਜ਼ੀ, ਹੂਟਿੰਗ ਜਾਂ ਗਹਿਮਾ ਗਹਿਮੀ ਵਾਲਾ ਮਾਹੌਲ ਬਣਨ ਦੀ ਪੂਰੀ ਸੰਭਾਵਨਾ ਹੁੰਦੀ ਹੈ, ਪਰ ਇੱਥੇ ਅਜਿਹਾ ਕੁੱਝ ਨਹੀਂ ਹੋਇਆ। ਇਸ ਮੌਕੇ ਕੋਈ ਨਾਅਰੇਬਾਜ਼ੀ ਜਾਂ ਕੋਈ ਹੋਰ ਸਿਆਸੀ ਹੋਕਾ ਤੱਕ ਵੀ ਸੁਣਾਈ ਨਹੀਂ ਦਿੱਤਾ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਇਸ ਫਰਾਖਦਿਲੀ ਨੂੰ ਵੇਖਦੇ ਹੋਏ ਅਤੇ ਪ੍ਰੇਰਨਾ ਲੈਂਦੇ ਹੋਏ ਉਨਾਂ ਦੇ ਸਾਥੀਆਂ ਵੱਲੋਂ ਵੀ ਇਸੇ ਤਰ੍ਹਾਂ ਵਿਰੋਧੀ ਉਮੀਦਵਾਰ ਅਨਿਲ ਜੋਸ਼ੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨਾਂ ਦੇ ਰੋਡ ਸ਼ੋਅ ਵਿੱਚ ਸ਼ਾਮਲ ਸਾਰੇ ਸਾਥੀਆਂ ਨੂੰ ਅਦਬ ਸਹਿਤ ਦੁਆ ਸਲਾਮ ਕੀਤੀ ਗਈ। ਇਸ ਮੌਕੇ ਆਲੇ ਦੁਆਲੇ ਹਾਜ਼ਰ ਲੋਕੀਂ ਵੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਕਿ ਕਿਵੇਂ ਸ. ਸੰਧੂ ਨੇ ਕਾਫੀ ਹਲੀਮੀ ਦੇ ਨਾਲ ਇਸ ਸਥਿਤੀ ਵਿੱਚ ਵਿਚਰਦੇ ਹੋਏ ਮਿਲਵਰਤਣ ਅਤੇ ਸਦਭਾਵਨਾ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਆਪਣੀ ਚੋਣ ਮੁਹਿੰਮ ਦੇ ਪਹਿਲੇ ਦਿਨ ਤੋਂ ਹੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸਮੁੱਚੀ ਗੱਲਬਾਤ ਅੰਮਿ੍ਤਸਰ ਦੇ ਭਵਿੱਖ ਅਤੇ ਸ਼ਹਿਰ ਦੀ ਤਰੱਕੀ ਉੱਤੇ ਕੇਂਦਿ੍ਰਤ ਰੱਖਣ ਦੇ ਨਾਲ ਨਾਲ ਲੋਕ ਪੱਖੀ ਉਸਾਰੂ ਨੀਤੀਆਂ ਉੱਤੇ ਹੀ ਗੱਲ ਕਰਨ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਕਿਸੇ ਵੀ ਕਿਸਮ ਦੀ ਸਿਆਸੀ ਦੂਸ਼ਣਬਾਜ਼ੀ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਕੋਹਾਂ ਦੂਰ ਹੀ ਰੱਖਿਆ ਹੈ। ਆਪਣੀ ਸ਼ਖਸੀਅਤ ਦੇ ਇਹਨਾਂ ਪਹਿਲੂਆਂ ਕਰਕੇ ਹੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਥੋੜੇ ਹੀ ਸਮੇਂ ਵਿੱਚ ਵੱਡੀ ਮਕਬੂਲੀਅਤ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਹਨ ਅਤੇ ਇਹੀ ਚੀਜ਼ ਉਨਾਂ ਨੂੰ ਲੋਕਾਂ ਵੱਲੋਂ ਭਰਵਾਂ ਸਮਰਥਨ ਵੀ ਦੁਆ ਰਹੀ ਹੈ।
ਜਦੋਂ ਰੋਡ ਸ਼ੋਅ ਦੌਰਾਨ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪੇਸ਼ ਕੀਤੀ ਸਦਭਾਵਨਾ ਦੀ ਅਨੋਖੀ ਮਿਸਾਲ

Published: