ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਵਿਖੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਇੱਕ ਹੋਰ ਵੱਡਾ ਹੁੰਗਾਰਾ ਉਸ ਵੇਲੇ ਪ੍ਰਾਪਤ ਹੋਇਆ ਜਦੋਂ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਤਹਿਤ ਇੱਕ ਵੱਡੀ ਜਨਤਕ ਸ਼ਮੂਲੀਅਤ ਵਾਲਾ ਰੋਡ ਸ਼ੋਅ ਕੀਤਾ ਗਿਆ। ਅੰਮਿ੍ਤਸਰ ਦੇ ਹਾਲ ਗੇਟ ਅਤੇ ਹਾਲ ਬਾਜ਼ਾਰ ਇਲਾਕਿਆਂ ਵਿੱਚੋਂ ਦੀ ਲੰਘੇ ਇਸ ਰੋਡ ਸ਼ੋਅ ਵਿੱਚ ਇਸ ਸਫਰ ਦਾ ਸਿਖਰ ਵਿਖਾਈ ਦਿੱਤਾ ਜਿੱਥੇ ਵੱਡੇ ਨਾਂਅ ਵਾਲੇ ਕੌਮੀ ਪੱਧਰ ਦੇ ਆਗੂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਨਾਲ ਮੌਜੂਦ ਸਨ ਅਤੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਸ ਰੋਡ ਸ਼ੋਅ ਦੀ ਰੌਣਕ ਵਧਾਈ। ਇਸ ਰੋਡ ਸ਼ੋਅ ਨੂੰ ਲੋਕਾਂ ਦੇ ਹੁੰਗਾਰੇ ਨੂੰ ਵੇਖ ਕੇ ਇੱਕ ਚੀਜ਼ ਸਪੱਸ਼ਟ ਨਜ਼ਰ ਆਉਣ ਲੱਗ ਪਈ ਹੈ ਕਿ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅੰਮਿ੍ਤਸਰ ਦੇ ਲੋਕਾਂ ਲਈ ਵਿਕਾਸ ਪੱਖੀ ਰਾਜਨੀਤੀ ਦਾ ਇੱਕ ਨਵਾਂ ਚਿਹਰਾ ਬਣ ਕੇ ਉੱਭਰੇ ਹਨ। ਇਸ ਰੋਡ ਸ਼ੋਅ ਦੌਰਾਨ ਅੰਮਿ੍ਤਸਰ ਦੀਆਂ ਸੜਕਾਂ ਉੱਤੇ ਭਾਰਤੀ ਜਨਤਾ ਪਾਰਟੀ ਦੇ ਝੰਡੇ ਵੱਡੀ ਗਿਣਤੀ ਵਿੱਚ ਨਜ਼ਰ ਆਏ ਅਤੇ ਲੋਕਾਂ ਵੱਲੋਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਉਨਾਂ ਦੇ ਕਾਫਲੇ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।
ਇਸ ਰੋਡ ਸ਼ੋਅ ਵਿੱਚ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਨਾਲ ਉਚੇਚੇ ਤੌਰ ’ਤੇ ਦਿੱਲੀ ਤੋਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਨਾਲ ਦੀ ਨਾਲ ਭਾਜਪਾ ਦੀ ਪੰਜਾਬ ਇਕਾਈ ਦੇ ਹੋਰ ਚੋਟੀ ਦੇ ਆਗੂ ਵੀ ਮੌਜੂਦ ਸਨ। ਸਮੁੱਚੇ ਰੋਡ ਸ਼ੋਅ ਦੇ ਸਫਰ ਦੌਰਾਨ ਤਿਲ ਸਿੱਟਣ ਲਈ ਵੀ ਥਾਂ ਨਜ਼ਰ ਨਹੀਂ ਸੀ ਆ ਰਹੀ ਅਤੇ ਇੱਕ ਵਾਰ ਫਿਰ ਇਸ ਚੀਜ਼ ਦਾ ਵੱਡਾ ਉਦਾਹਰਣ ਨਜ਼ਰ ਆਇਆ ਕਿ ਅੰਮਿ੍ਤਸਰ ਦੇ ਲੋਕਾਂ ਦੇ ਮਨਾਂ ਅੰਦਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਉਮੀਦਵਾਰੀ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਮਰੀਕਾ ਵਰਗੇ ਵੱਡੇ ਦੇਸ਼ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਆਪਣੀ ਜਨਮ ਭੂਮੀ ਅੰਮਿ੍ਤਸਰ ਵਿੱਚ ਦਿਲੋਂ ਸੇਵਾ ਨਿਭਾਉਣ ਦੀ ਇੱਛਾ ਨਾਲ ਪਰਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਇਸ ਮੁਹਿੰਮ ਨੂੰ ਲੋਕਾਂ ਦੇ ਹੁੰਗਾਰੇ ਸਦਕਾ ਦਿਨ-ਬ-ਦਿਨ ਮਜ਼ਬੂਤੀ ਮਿਲ ਰਹੀ ਨਜ਼ਰ ਆ ਰਹੀ ਹੈ।
ਅੰਮਿ੍ਤਸਰ ਵਿੱਚ ਰੋਡ ਸ਼ੋਅ ਨੇ ਮੁੜ ਸਾਬਤ ਕੀਤੀ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਵਧਦੀ ਲੋਕਪਿ੍ਅਤਾ

Published: