ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਮੌਕੇ ਸ਼ੁਰੂਆਤੀ ਪਲਾਂ ਵਿੱਚ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਅੰਮਿ੍ਤਸਰ ਦੇ ਮਕਬੂਲ ਰੋਡ, ਗਰੀਨ ਐਵਨਿਊ ਵਿਖੇ ਸਥਿਤ ਸ਼ਹਿਜ਼ਾਦਾਨੰਦ ਕਾਲਜ ਵਿਖੇ ਬਣੇ ਵੋਟਿੰਗ ਕੇਂਦਰ ਦੇ ਬੂਥ ਨੰਬਰ 17 ਵਿਖੇ ਸਵੇਰੇ ਸਵਾ ਸੱਤ ਵਜੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਨਾਲ ਤਰਨਜੀਤ ਸਿੰਘ ਸੰਧੂ ਸਮੁੰਦਰੀ, ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ, ਅੰਮਿ੍ਤਸਰ ਵਿਖੇ ਛੇਵੇਂ ਗੁਰੂ ਸਾਹਿਬ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।
ਇਸ ਮੌਕੇ ਤਰਨਜੀਤ ਸਿੰਘ ਸੰਧੂ ਦੇ ਨਾਲ ਡਾ: ਸੁਖਪਾਲ ਸਿੰਘ ਧਨੋਆ (ਯੂ. ਐੱਸ. ਏ.) ਅਤੇ ਉਨਾਂ ਦੇ ਹੋਰ ਸਾਥੀ ਵੀ ਉਚੇਚੇ ਤੌਰ ਉੱਤੇ ਮੌਜੂਦ ਸਨ। ਚੋਣ ਪ੍ਰਚਾਰ ਦੇ ਸਮੁੱਚੇ ਸਮੇਂ ਦੌਰਾਨ ਅੰਮਿ੍ਤਸਰ ਵਿੱਚ ਲੋਕਾਂ ਦੇ ਨਾਲ ਨੇੜਿਓਂ ਰਾਬਤਾ ਕਾਇਮ ਕਰਨ ਅਤੇ ਹਲਕੇ ਦੇ ਭਵਿੱਖ ਲਈ ਵਿਕਾਸ ਅਧਾਰਤ ਨੀਤੀ ਪੇਸ਼ ਕਰਨ ਵਾਲੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਆਪਣੀ ਚੋਣ ਮੁਹਿੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆਏ ਅਤੇ ਇਸ ਮੌਕੇ ਹਾਜ਼ਰ ਮੀਡੀਆ ਦੇ ਮੂਹਰੇ ਉਨ੍ਹਾਂ ਨੇ ਵੋਟ ਪਾਉਣ ਦਾ ਨਿਸ਼ਾਨ ਸਾਂਝਾ ਕਰਨ ਦੇ ਨਾਲ ਨਾਲ ਇਸ ਮੁਹਿੰਮ ਵਿੱਚ ਆਪਣੀ ਜਿੱਤ ਦਾ ਨਿਸ਼ਾਨ ਵੀ ਰੂਪਮਾਨ ਕੀਤਾ।
ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਗਰੀਨ ਐਵਨਿਊ ਅੰਮਿ੍ਤਸਰ ਵਿਖੇ ਆਪਣੀ ਵੋਟ ਪਾਈ

Published: