-0.6 C
New York

ਹਲਕਾ ਮਜੀਠਾ ਦੇ ਪ੍ਰਵਾਸੀ ਭਾਈਚਾਰੇ ਨੇ ਸੰਧੂ ਸਮੁੰਦਰੀ ਨੂੰ ਦਿੱਤਾ ਖੁਲ੍ਹ ਕੇ ਸਮਰਥਨ

Published:

Rate this post

ਸ. ਸੰਧੂ ਸਮੁੰਦਰੀ ਨੇ ਪ੍ਰਵਾਸੀ ਭਾਈਚਾਰੇ ਦੇ ਨਾਲ ਪੰਗਤ ਵਿੱਚ ਬੈਠ ਕੇ ਛਕਿਆ ਲੰਗਰ

ਅੰਮਿ੍ਰਤਸਰ/ਪੰਜਾਬ ਪੋਸਟ
ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਹਲਕਾ ਮਜੀਠਾ ਦੇ ਪਿੰਡ ਗਾਲੋਵਾਲੀ ਕੁਲੀਆਂ ਵਿਖੇ ਪ੍ਰਵਾਸੀ ਮਜ਼ਦੂਰਾਂ ਦੀ ਠਾਠਾਂ ਮਾਰਦੀ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਪਰੰਤ ਉਨ੍ਹਾਂ ਪ੍ਰਵਾਸੀ ਮਜ਼ਦੂਰ ਧਰਮਪਾਲ ਦੇ ਘਰ ਪ੍ਰਵਾਸੀ ਭਾਈਚਾਰੇ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਪ੍ਰਵਾਸੀ ਧਰਮਪਾਲ ਨੇ ਕਿਹਾ ਕਿ ਕਿਸੇ ਵੀ ਲੀਡਰ ਨੇ ਸਾਡੇ ਨਾਲ ਬੈਠ ਕੇ ਲੰਗਰ ਛਕਣਾਂ ਤਾਂ ਦੂਰ ਇੱਥੇ ਆ ਕੇ ਸਾਡੀ ਸਾਰ ਵੀ ਨਹੀਂ ਲਈ। ਸਾਨੂੰ ਸਭ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੀ ਸਾਰ ਲੈਣ ਵਾਲਾ, ਸਾਡੀ ਬਾਂਹ ਫੜ੍ਹਨ ਵਾਲਾ ਆ ਗਿਆ ਹੈ। ਅਸੀਂ ਸਾਰੇ ਪ੍ਰਵਾਸੀ ਭਾਈਚਾਰੇ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਭਾਰੀ ਵੋਟਾਂ ਪਾ ਕੇ ਜਿਤਾਉਣਾ ਹੈ।
ਇਸ ਮੌਕੇ ਪ੍ਰਵਾਸੀ ਧਰਮਪਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਸੰਧੂ ਸਮੁੰਦਰੀ ਵਰਗੇ ਦਿੱਗਜ਼ ਆਗੂ ਅਤੇ ਸਖਸ਼ੀਅਤ ਦਾ ਸਾਡੇ ਕੋਲ ਆਉਣਾ ਅਤੇ ਸਾਡੇ ਵਿੱਚ ਬੈਠ ਕੇ ਖਾਣਾ ਖਾਣਾ ਸਾਨੂੰ ਬਹੁਤ ਵਧੀਆ ਲੱਗਿਆ। ਇਹ ਸਾਡੇ ਲਈ ਇੱਕ ਚੰਗਾ ਮੌਕਾ ਹੈ ਕਿ ਅਸੀਂ ਪਹਿਲਾਂ ਸੰਧੂ ਸਮੁੰਦਰੀ ਨੂੰ ਵੋਟਾਂ ਪਾ ਕੇ ਜਿਤਾਈਏ ਅਤੇ ਫਿਰ ਸਾਡੀਆਂ ਲੋੜਾਂ ਥੁੜਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਕਹੀਏ। ਇਸ ਮੌਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਵਾਸੀ ਭਾਈਚਾਰੇ ਨੇ ਸਾਨੂੰ ਬਹੁਤ ਹੀ ਸਨੇਹ ਅਤੇ ਪ੍ਰੇਮ ਨਾਲ ਘਰੇ ਬੁਲਾਇਆ ਅਤੇ ਸਾਨੂੰ ਸਵਾਦਿਸ਼ਤ ਖਾਣਾ ਖਵਾਇਆ। ਅਸੀਂ ਇਨ੍ਹਾਂ ਦੇ ਧੰਨਵਾਦੀ ਹਾਂ। ਇਹ ਸਾਡੇ ਪਰਿਵਾਰ ਦਾ ਹਿੱਸਾ ਹਨ। ਇੱਥੇ ਇਨ੍ਹਾਂ ਨੂੰ ਪਾਣੀ, ਛੱਪੜ, ਅਮਨ ਕਨੂੰਨ ਅਤੇ ਨਸ਼ੇ ਆਦਿ ਦੀ ਸਮੱਸਿਆ ਹੈ। ਇੱਥੇ ਕੋਈ ਸਕੂਲ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇੱਥੇ ਵਿਕਾਸ ਲਿਆਉਣ ਦੇ ਦਾਅਵੇ ਕਰਦੇ ਹਨ। ਉਨ੍ਹਾਂ ਨੂੰ ਝੂਠ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ ਲੋਕ ਵਿਕਾਸ ਬਾਰੇ ਚਰਚਾ ਕਰਨ ਲੱਗੇ ਹਨ। ਉਨ੍ਹਾਂ ਪ੍ਰਵਾਸੀ ਭਾਈਚਾਰੇ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਉਹ ਮਜੀਠਾ ’ਚ ਕਿਸੇ ਦੀ ਵੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ। ਸੰਧੂ ਸਮੁੰਦਰੀ ਨੇ ਕਿਹਾ ਕਿ ਮਜੀਠਾ ਅਤੇ ਅੰਮਿ੍ਰਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਲੋਕਾਂ ਤੱਕ ਸਿੱਧੀਆਂ ਪਹੁੰਚਣਗੀਆਂ। ਨਸ਼ਿਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਨਸ਼ਾ ਕੌਣ ਵਿਕਾ ਰਿਹਾ ਹੈ। ਕੌਣ ਇਸ ਦੀ ਸਰਪ੍ਰਸਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਤੇ ਤੁਲੇ ਹੋਏ ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹ ਕਿੰਨਾ ਵੀ ਵੱਡਾ ਬੰਦਾ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਨਸ਼ੇ ’ਚ ਲੱਗੇ ਨੌਜਵਾਨਾਂ ਨੂੰ ਅਮਰੀਕਨ ਦਵਾਈਆਂ ਰਾਹੀਂ ਮੁਫਤ ਇਲਾਜ ਦੀ ਸਹੂਲਤ ਦੇ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਇੱਕ ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਭਾਜਪਾ ਨੂੰ ਵੋਟਾਂ ਪਾਉਣ ਦੀ ਖੇਚਲ ਜ਼ਰੂਰ ਕਰਨੀ ਹੈ। ਮੈਨੂੰ ਇੱਥੋਂ ਸਾਂਸਦ ਬਣਾ ਕੇ ਭੇਜੋਗੇ ਤਾਂ ਮੈਂ ਭਾਰਤ ਸਰਕਾਰ ਅਤੇ ਵਿਦੇਸ਼ੀ ਸਰੋਤਾਂ ਦੀ ਮਦਦ ਨਾਲ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਂਗਾ।
ਇਸ ਮੌਕੇ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਭਾਜਪਾ ਹਾਈ ਕਮਾਨ ਨੇ ਸਾਨੂੰ ਉਮੀਦਵਰ ਸੰਧੂ ਸਮੁੰਦਰੀ ਦੇ ਰੂਪ ਵਿੱਚ ਇੱਕ ਚੰਗਾ ਤੇ ਕਾਬਲਾ ਇਨਸਾਨ ਦਿੱਤਾ ਹੈ। ਜੋ ਧਰਾਤਲ ਨਾਲ ਜੁੜੇ ਹੋਏ ਹਨ। ਪ੍ਰਵਾਸੀ ਪਰਿਵਾਰਾਂ ਨਾਲ ਪਰਿਵਾਤਿਕ ਤੌਰ ਤੇ ਖਾਣਾ ਖਾ ਕੇ ਉਨ੍ਹਾਂ ਨੇ ਲੋਕਾਂ ਦਾ ਲੀਡਰ ਹੋਣ ਦਾ ਪ੍ਰਮਾਣ ਦਿੱਤਾ ਹੈ। ਇੱਥੇ ਕੋਈ ਵੀ ਸਿਆਸੀ ਆਗੂ ਇਨ੍ਹਾਂ ਗਰੀਬਾਂ ਦੀ ਸਾਰ ਲੈਣ ਨਹੀਂ ਆਇਆ ਹੈ। ਹੁਣ ਇਹ ਪ੍ਰਵਾਸੀ ਲੋਕ ਸੰਧੂ ਸਮੁੰਦਰੀ ਨੂੰ ਜਿਤਾਉਣ ਲਈ ਲੱਕ ਬੰਨ੍ਹ ਕੇ ਤੁਰੇ ਹਨ। ਇਸ ਮੌਕੇ ਰੈਲੀ ਨੂੰ ਯੋਗੀ ਡਾ. ਦਿਆ ਸ਼ੰਕਰ ਅਤੇ ਰਾਜਬੀਰ ਸ਼ਰਮਾ ਨੇ ਵੀ ਸੰਬੋਧਨ ਕੀਤਾ।

Read News Paper

Related articles

spot_img

Recent articles

spot_img