ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਜਪਾ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਸ. ਤਰਨਜੀਤ ਸਿੰਘ ਸੰਧੂ (ਸਮੁੰਦਰੀ) ਨੇ ਭਾਜਪਾ ਦੇ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਹੀ ਅੰਮਿ੍ਤਸਰ ਦੇ ਆਰਥਿਕ ਵਿਕਾਸ ਅਤੇ ਸਫਾਈ ਪੱਖੋਂ ਇਸ ਸ਼ਹਿਰ ਨੂੰ ਅੱਵਲ ਦਰਜਾ ਦਿਵਾਉਣ ਲਈ ਚਲਾਈ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਸ. ਸਮੁੰਦਰੀ ਦੇ ਉੱਦਮਾਂ ਸਦਕਾ ਅਜੇ ਬੀਤੇ ਦਿਨੀਂ ਹੀ ਅਮਰੀਕਾ ਦੀ ਬੇਹੱਦ ਵਕਾਰੀ ਸੰਸਥਾ ਯੂ. ਐੱਸ. ਆਈ. ਐੱਸ. ਪੀ. ਐੱਫ. ਦੇ ਸੀ. ਈ. ਓ. ਡਾ. ਮੁਕੇਸ਼ ਆਗੀ ਅਤੇ ਭਾਰਤ ਦੇ ਨਾਮੀ ਸੰਸਥਾ ਨੇ ‘ਫਿੱਕੀ’ ਵਲੋਂ ਅੰਮਿ੍ਤਸਰ ਵਿੱਚ ‘ਐਜੂਕੇਸ਼ਨ ਅਤੇ ਕਾਮਰਸ’ ਦੇ ਅਹਿਮ ਵਿਸ਼ੇ ਤੇ ਨਿਵੇਕਲੀ ਤਰ੍ਹਾਂ ਦੇ ਪਲੇਠੇ ਕੰਨਕਲੇਵ ਵਿੱਚ ਹੋਈ ਗੰਭੀਰ ਚਰਚਾ ਨਾਲ ਇਸ ਖੇਤਰ ਬਾਰੇ ਅਮਰੀਕਾ ਦੀਆਂ ਕਈ ਕੰਪਨੀਆਂ, ਅਦਾਰੇ ਅਤੇ ਵਿੱਦਿਅਕ ਸੰਸਥਾਵਾਂ ਅੰਮਿ੍ਤਸਰ ਵਿੱਚ ਕਈ ਪ੍ਰਾਜੈਕਟਾਂ ਲਈ ਰਸਤੇ ਖੁਲ੍ਹਦੇ ਨਜ਼ਰ ਆ ਰਹੇ ਹਨ।
ਰਣਜੀਤ ਐਵੇਨਿਊ ਕੂੜਾ ਡੰਪ ਤੇ ਜਾ ਕੇ ਸਫਾਈ ਕਰਮਚਾਰੀਆਂ ਦੀ ਲਈ ਸਾਰ
ਅੰਮਿ੍ਤਸਰ ਸ਼ਹਿਰ ਦੀ ਸਫਾਈ ਲਈ ਸ. ਤਰਨਜੀਤ ਸਿੰਘ ਸੰਧੂ (ਸਮੁੰਦਰੀ) ਦੀ ਪ੍ਰੇਰਨਾ ਸਦਕਾ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਅਤੇ ਸਿੱਖ ਸੇਵਾ ਫਾਊਂਡੇਸ਼ਨ (ਅਮਰੀਕਾ) ਦੇ ਚੇਅਰਮੈਨ ਸ. ਬਹਾਦਰ ਸਿੰਘ ਔਰੇਗਨ ਅਤੇ ਪ੍ਰੈਜੀਡੈਂਟ ਸ. ਸੁਖਪਾਲ ਸਿੰਘ ਧਨੋਆ ਵੱਲੋਂ ਅਦਾਰਾ ‘ਪੰਜਾਬ ਪੋਸਟ’ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਉਹਨਾਂ ਦੀਆਂ ਸੰਸਥਾਵਾਂ ਸ਼ਹਿਰ ਦੀ ਸਫਾਈ ਲਈ ਲੋੜੀਂਦੀ ਮਸ਼ੀਨਰੀ ਮਿਲਦਿਆਂ ਹੀ ਸ਼ਹਿਰ ਦੀ ਸਫਾਈ ਲਈ ਮੁਹਿੰਮ ਸ਼ੁਰੂ ਕਰ ਦੇਣਗੀਆਂ।
ਉਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਨੁੰਮਾਇੰਦਿਆਂ ਵੱਲੋਂ ਜਦੋਂ ਰਣਜੀਤ ਐਵੇਨਿਊ ਕੂੜ ਡੰਪ ਦੇ ਅਧਿਕਾਰੀਆਂ ਨਾਲ ਸ਼ਹਿਰ ਦੀ ਗੰਦਗੀ ਨੂੰ ਸਾਫ ਕਰਨ ਲਈ ਜਾਣਕਾਰੀ ਲਈ ਮੀਟਿੰਗ ਕੀਤੀ ਗਈ ਤਾਂ ਮਿਲੇ ਤੱਥ ਹੈਰਾਨ ਅਤੇ ਸ਼ਰਮਸ਼ਾਰ ਕਰਨ ਵਾਲੇ ਸਨ। ਸੰਸਥਾਵਾਂ ਦੇ ਸਥਾਨਕ ਨੁੰਮਾਇੰਦੇ ਮਿਲੀ ਜਾਣਕਾਰੀ ਅਨੁਸਾਰ ‘ਕੂੜਾ ਇਕੱਠਾ ਕਰਨ ਲਈ ਸ਼ਹਿਰ ਦੇ ਉੱਤਰੀ ਸੈਨਟਰ ਨੂੰ 2016 ਤੋਂ ਮਿਲੇ ਕੁੱਲ ਛੋਟੇ ਹਾਥੀਆਂ (ਟੈਂਪੂ) ਵਿੱਚੋਂ ਅੱਧੇ ਖਰਾਬ ਜਾਂ ਨਕਾਰਾ ਹੋ ਚੁੱਕੇ ਹਨ ਅਤੇ ਅਜਿਹੀ ਹੀ ਹਾਲਤ ਵੱਡੇ ਡੰਪ ਟਰੱਕਾਂ ਦੀ ਹੈ। ਜਦੋਂ ਕਿ ਸਫਾਈ ਕਰਮਚਾਰੀਆਂ ਨੂੰ ਨਾ ਤਾਂ ਪੂਰੀ ਤਨਖਾਹ, ਤਰੱਕੀ ਅਤੇ ਭੱਤੇ ਆਦਿ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਜਦੋਂ ਕਿ ਸ਼ਹਿਰ ਦੀ ਆਬਾਦੀ ਵਿੱਚ ਇਜ਼ਾਫਾ ਹੋ ਰਿਹਾ ਹੈ।’
ਰਣਜੀਤ ਐਵੇਨਿਊ ਡੰਪ ਦੇ ਇਹਨਾਂ ਉਪਰੋਕਤ ਅਧਿਕਾਰੀਆਂ ਵੱਲੋਂ ਅਮਰੀਕਨ ਸਮਾਜ ਸੇਵੀ ਸੰਸਥਾ ਦੇ ਨੁੰਮਾਇੰਦੇ ਨੂੰ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਇਹਨਾਂ ਸੰਸਥਾਵਾਂ ਦੇ ਹਰ ਤਰ੍ਹਾਂ ਦੇ ਫਰੀ ਸਹਿਯੋਗ ਲਈ ਤਿਆਰ ਹਨ ਅਤੇ ਹਰ ਤਰ੍ਹਾਂ ਦੀ ਲੋੜੀਂਦੀ ਮਸ਼ੀਨਰੀ ਲਈ ਉਹ ਪੂਰਨ ਸਹਿਯੋਗ ਦੇਣਗੇ।
ਉੱਧਰ ਆਪਣੇ ਵਿਰੋਧੀਆਂ ਨੂੰ ਸ਼ਬਦੀ ਜਵਾਬ ਦੇਣ ਦੀ ਬਜਾਏ ਅਤੇ ਦੂਸ਼ਣਬਾਜ਼ੀ ਵਿੱਚ ਉਲਝਣ ਦੇ ਉਲਟ ਸ. ਸਮੁੰਦਰੀ ਆਪਣੇ ਕੀਤੇ ਛੋਟੇ ਵੱਡੇ ਵਾਅਦਿਆਂ ਨੂੰ ਅਮਲੀ ਰੂਪ ਦੇ ਕੇ ‘ਆਪਣੀ ਲੀਕ ਨੂੰ ਵੱਡੀ ਖਿੱਚਣ’ ਦੇ ਲਹਿਜ਼ੇ ਵਿੱਚ ਸਖਤ ਚੁਣੌਤੀ ਦੇ ਰਹੇ ਹਨ। ਉਹਨਾਂ ਵਲੋਂ ਰਣਜੀਤ ਐਵੇਨਿਊ ਕੂੜਾ ਡੰਪ ਦਾ ਕੀਤਾ ਗਿਆ ਦੌਰਾ ਅਤੇ ਉਸ ਡੰਪ ਦੇ ਕਰਮਚਾਰੀਆਂ ਦੀ ਵੇਦਨਾ ਵੀ ਦਿਲਾਂ ਨੂੰ ਝੰਜੋੜਨ ਵਾਲੀ ਹੈ। ਕੂੜਾ ਡੰਪ ਦੇ ਕਰਮਚਾਰੀਆਂ ਨੇ ਜੋ ਦੁੱਖੜੇ ਸ. ਸਮੁੰਦਰੀ ਦੇ ਦੌਰੇ ਦੌਰਾਨ ਉਹਨਾਂ ਨੂੰ ਸੁਣਾਏ ਦੱਸੇ ਜਾ ਰਹੇ ਹਨ ਨਾ ਸਿਰਫ ਅੰਮਿ੍ਰਤਸਰ ਦੀ ਸਫਾਈ ਪੱਖੋਂ ਤ੍ਰਾਸਦੀ ਦੀ ਤਸਵੀਰ ਹੀ ਬਿਆਨਦੇ ਹਨ, ਸਗੋਂ ਗੁਰੂ ਨਗਰੀ ਦੇ ਇਹਨਾਂ ਸਫਾਈ ਕਰਮਚਾਰੀਆਂ ਦੀ ਅਣਮਨੁੱਖੀ ਹਾਲਾਤਾਂ ਵਿੱਚ ਹੱਥਾਂ ਨਾਲ ਗੰਦਗੀ ਦੀ ਸਵਾਈ ਦੀ ਤਰਸਯੋਗ ਕਹਾਣੀ ਵੀ ਦਰਸਾਉਂਦੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪਿਛਲੇ ਸੱਤ ਸਾਲ ਦੇ ਐੱਮ. ਪੀ. ਨੂੰ ਮੁੜ ਕਾਂਗਰਸ ਦੀ ਟਿਕਟ ਮਿਲਣ ਮਗਰੋਂ ਅੰਬਰਸਰੀਏ ਉਸਨੂੰ ਕੀ ਸਵਾਲ ਪੁੱਛਦੇ ਹਨ ਅਤੇ ਦੋ ਸਾਲਾਂ ਮਗਰੋਂ ਵੀ ਸ਼ਹਿਰ ਦੀ ਗੰਦਗੀ ਦੀ ਸਫਾਈ ਦੀ ਬਜਾਏ ਲੋਕਾਂ ਦੇ ਟੈਕਸ ਦੇ ਪੈਸਿਆਂ ਦੀ ਸਫਾਈ ਵਿੱਚ ਲੱਗੇ ਜਾੜੂ ਵਾਲੇ ਮੰਤਰੀ ਨੂੰ ਕੀ ਜਵਾਬ ਦਿੰਦੇ ਹਨ।