ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਦਰਮਿਆਨ ਕੈਨੇਡਾ ਲਈ ਇੱਕ ਰਾਹਤ ਭਰੀ ਖ਼ਬਰ ਹੈ ਕਿ ਅਮਰੀਕਨ ਸੈਨੇਟ ਨੇ 51-48 ਵੋਟਾਂ ਦੇ ਫਰਕ ਨਾਲ ਕੈਨੇਡਾ ‘ਤੇ ਲੱਗੇ ਟੈਰਿਫ ਰੱਦ ਕੀਤੇ ਹਨ। ਟੈਰਿਫ ਰੱਦ ਕਰਨ ਦਾ ਇਹ ਪ੍ਰਸਤਾਵ ਵਰਜੀਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਟਿਮ ਕੇਨ ਨੇ ਲਿਆਂਦਾ ਸੀ ਜਿਸ ਦਾ ਕੁੱਝ ਰਿਪਬਲਿਕਨ ਸੈਨੇਟਰ ਨੇ ਵੀ ਸਮਰਥਨ ਕੀਤਾ ਹਾਲਾਂਕਿ ਰਾਸ਼ਟਰਪਤੀ ਟਰੰਪ ਕੋਲ ਇਹ ਤਾਕਤ ਹੈ ਇਸ ਨੂੰ ਵੀਟੋ ਕਰਨ ਦੀ ਪਰ ਇੱਕ ਢੰਗ ਨਾਲ ਦਬਾਅ ਜ਼ਰੂਰ ਬਣਿਆ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਟੈਰਿਫ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਖੋਰਾ ਲੱਗ ਸੱਕਦਾ ਹੈ।