ਭੀਰਾ, ਉੱਤਰ ਪ੍ਰਦੇਸ਼/ਪੰਜਾਬ ਪੋਸਟ
ਵਿੱਦਿਆ ਖੇਤਰ ਦੇ ਨਾਲ ਨਾਲ ਸਮਾਜ ਭਲਾਈ ਪ੍ਰਤੀ ਵੀ ਲਗਾਤਾਰ ਕੰਮ ਕਰ ਰਹੀ ਸੰਸਥਾ ‘ਵੰਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਿਜ਼’ ਵਿਖੇ 63ਵੇਂ ਕੌਮੀ ਫਾਰਮੇਸੀ ਸਪਤਾਹ (ਐਨ.ਪੀ.ਡਬਲਯੂ) ਨੂੰ ਸਮਰਪਿਤ ਸਮਾਗਮਾਂ ਦੀ ਲੜੀ ਬੀਤੀ 17 ਤੋਂ 23 ਨਵੰਬਰ ਤੱਕ ਚੱਲੀ ਜਿਸ ਤਹਿਤ ਸਿਹਤ ਸੰਭਾਲ ਵਿੱਚ ਫਾਰਮਾਸਿਸਟਾਂ ਦੀ ਅਹਿਮ ਭੂਮਿਕਾ ‘ਤੇ ਇੱਕ ਅਰਥ ਅਰਥ ਭਰਪੂਰ ਅਤੇ ਸਾਰਥਕ ਸੈਸ਼ਨ ਵੀ ਹੋਇਆ। ‘ਥਿੰਕ ਹੈਲਥ, ਥਿੰਕ ਫਾਰਮੇਸੀ’ ਦੇ ਸੰਦੇਸ਼ ਨਾਲ ਹੋਏ ਇਸੇ ਸੈਸ਼ਨ ਦੇ ਨਾਲ ਇੱਕ ਹਫਤੇ ਤੱਕ ਚੱਲੇ ਇਨਾਂ ਸਮਾਗਮਾਂ ਨੂੰ ਮੁਕੰਮਲ ਕੀਤਾ ਗਿਆ। ਇਸ ਦੌਰਾਨ, ਵਿਸ਼ਵਵਿਆਪੀ ਸਿਹਤ ਢਾਂਚੇ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਦੀ ਯੋਗਤਾ ‘ਤੇ ਜ਼ੋਰ ਦਿੱਤਾ ਗਿਆ ਅਤੇ ਨਾਲ ਦੀ ਨਾਲ ਵਿਸ਼ਵ ਪੱਧਰ ਉੱਤੇ ਸਿਹਤ ਪ੍ਰਬੰਧ ਪ੍ਰਣਾਲੀ ਨੂੰ ਵਧਾਉਣ ਦੀ ਅਹਿਮੀਅਤ ਵੀ ਬਖੂਬੀ ਦਰਸਾਈ ਗਈ। ਇਸ ਵਿਸ਼ੇ ਨੂੰ ਹੋਰ ਰੂਪਮਾਨ ਕਰਨ ਦੇ ਮਕਸਦ ਨਾਲ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਈਵੈਂਟਾਂ ਜਿਵੇਂ ਕਿ ਵੈਬਿਨਾਰ, ਹੈਲਥ ਮਾਨੀਟਰਿੰਗ ਕੈਂਪ, ਮੈਡੀਸਨਲ ਪਲਾਂਟੇਸ਼ਨ, ਕੁਇਜ਼, ਪੋਸਟਰ ਪੇਸ਼ਕਾਰੀ ਅਤੇ ਖੇਡਾਂ ਰਾਹੀਂ ਵੀ ਕੌਮੀ ਫਾਰਮੇਸੀ ਸਪਤਾਹ ਸਮਾਗਮ ਦੇ ਸੰਕਲਪ ਨੂੰ ਉਜਾਗਰ ਕੀਤਾ ਗਿਆ।