17.6 C
New York

ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਰਾਜਧਾਨੀ ਦਿੱਲੀ ਵਿੱਚ ਚੋਣਾਂ ਦਾ ਮਾਹੌਲ ਬਣਨ ਲੱਗ ਪਿਆ ਹੈ ਕਿਉਂਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਆਮ ਆਦਮੀ ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ 6 ਉਮੀਦਵਾਰ ਭਾਜਪਾ ਅਤੇ ਕਾਂਗਰਸ ਪਾਰਟੀ ਛੱਡ ਕੇ ਆਏ ਹਨ। ਪਹਿਲੀ ਸੂਚੀ ਵਿਚ ਅਲਾਨੇ ਗਏ ਉਮੀਦਵਾਰਾਂ ਵਿੱਚ ਬ੍ਰਹਮਾ ਸਿੰਘ ਤੰਵਰ ਨੂੰ ਹਲਕਾ ਛਤਰਪੁਰ, ਅਨਿਲ ਝਾਅ ਨੂੰ ਹਲਕਾ ਕਿਰਾੜੀ ਤੋਂ, ਦੀਪਕ ਸਿੰਗਲਾ ਵਿਸ਼ਵਾਸ ਨਗਰ ਅਤੇ ਸਰਿਤਾ ਸਿੰਘ ਰੋਹਤਾਸ ਨਗਰ ਤੋਂ ਚੋਣ ਲੜਨਗੇ। ਇਸਦੇ ਨਾਲ ਹੀ ਬੀਬੀ ਤਿਆਗੀ ਨੂੰ ਲਕਸ਼ਮੀ ਨਗਰ ਅਤੇ ਰਾਮ ਸਿੰਘ ਨੇਤਾਜੀ ਨੂੰ ਹਲਕਾ ਬਦਰਪੁਰ, ਜ਼ੁਬੈਰ ਚੌਧਰੀ ਨੂੰ ਹਲਕਾ ਸੀਲਮਪੁਰ ਅਤੇ ਹਲਕਾ ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ, ਗੌਰਵ ਸ਼ਰਮਾ ਹਲਕਾ ਘੋਂਡਾ, ਕਰਾਵਲ ਨਗਰ ਤੋਂ ਮਨੋਜ ਤਿਆਗੀ ਅਤੇ ਸੋਮੇਸ਼ ਸ਼ੌਕੀਨ ਨੂੰ ਹਲਕਾ ਮਟਿਆਲਾ ਤੋਂ ‘ਆਪ’ ਦੇ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਅਗਲੀ ਸੂਚੀ ਵੀ ਆਉਂਦੇ ਦਿਨੀਂ ਜਾਰੀ ਹੋਣ ਦੀ ਸੰਭਾਵਨਾ ਹੈ।

Read News Paper

Related articles

spot_img

Recent articles

spot_img