-11.5 C
New York

ਦੱਖਣ ਫਿਲਮਾਂ ਦੀ ਅਦਾਕਾਰਾ ਏਅਰਪੋਰਟ ‘ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ

Published:

Rate this post

ਬੈਂਗਲੁਰੂ/ਪੰਜਾਬ ਪੋਸਟ

ਕੰਨੜ ਫ਼ਿਲਮ ਅਭਿਨੇਤਰੀ ਰਣਿਆ ਰਾਓ ਨੂੰ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਦੋਸ਼ ‘ਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ 14.80 ਕਿਲੋ ਸੋਨਾ ਲੈ ਕੇ ਆਈ ਸੀ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰਣਿਆ ਦੁਬਈ ਤੋਂ ਸੰਚਾਲਿਤ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ‘ਚ ਸਰਗਰਮ ਹੈ। 33 ਸਾਲ ਦੀ ਰਣਿਆ ਰਾਓ ਲਗਾਤਾਰ ਦੁਬਈ ਦੀ ਯਾਤਰਾ ਕਰ ਰਹੀ ਸੀ। ਉਹ ਪਿਛਲੇ 15 ਦਿਨਾਂ ਵਿੱਚ ਚਾਰ ਵਾਰ ਦੁਬਈ ਗਈ ਸੀ। ਉਹ ਇਕ ਸੋਨੇ ਦਾ ਵੱਡਾ ਹਿੱਸਾ ਪਾ ਕੇ ਅਤੇ ਸੋਨੇ ਦੀਆਂ ਛੜਾਂ ਨੂੰ ਕੱਪੜਿਆਂ ਵਿਚ ਲੁਕਾ ਕੇ ਸੋਨੇ ਦੀ ਤਸਕਰੀ ਕਰ ਰਹੀ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਏਅਰਪੋਰਟ ਪਹੁੰਚਣ ‘ਤੇ ਰਣੀਆ ਆਪਣੇ ਆਪ ਨੂੰ ਡੀਜੀਪੀ ਦੀ ਧੀ ਹੋਣ ਦਾ ਦਾਅਵਾ ਕਰਦੇ ਹੋਏ ਸਥਾਨਕ ਪੁਲਿਸ ਵਾਲਿਆਂ ਨੂੰ ਆਪਣੇ ਘਰ ਤੱਕ ਸੁਰੱਖਿਆ ਦੇਣ ਲਈ ਬੁਲਾਉਂਦੀ ਸੀ। ਡੀਆਰਆਈ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਕੋਈ ਅਧਿਕਾਰੀ/ਕਰਮਚਾਰੀ ਇਸ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਤਾਂ ਨਹੀਂ। ਗ੍ਰਿਫ਼ਤਾਰੀ ਤੋਂ ਬਾਅਦ ਰਣਿਆ ਨੂੰ ਕ੍ਰਿਮੀਨਲ ਓਫੈਂਸ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Read News Paper

Related articles

spot_img

Recent articles

spot_img