ਲੁਧਿਆਣਾ/ਪੰਜਾਬ ਪੋਸਟ
ਕਾਲੇ ਪਾਣੀ ਮੋਰਚੇ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਫਿਰੋਜ਼ਪੁਰ ਰੋਡ ਉੱਪਰ ਵਾਤਾਵਰਨ ਪ੍ਰੇਮੀਆਂ ਅਤੇ ਕਾਲੇ ਪਾਣੀ ਦੇ ਮੋਰਚੇ ਦੇ ਮੈਂਬਰਾਂ ਵੱਲੋਂ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਸੀ ਜਿਸ ਤੇ ਬਾਰ ਬਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਦੇਰ ਸ਼ਾਮ ਆਪਸ ਵਿੱਚ ਕੁਝ ਗੱਲਾਂ ਤੇ ਸਹਿਮਤੀ ਬਣ ਗਈ ਹੈ ਜਿਸ ਸਬੰਧੀ ਏਡੀਸੀ ਅਮਰਜੀਤ ਬੈਂਸ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇੱਕ ਹਫਤੇ ਦੇ ਵਿੱਚ ਜੋ ਵੀ ਕਾਲੇ ਪਾਣੀ ਮੋਰਚੇ ਦੀਆਂ ਮੰਗਾਂ ਨੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਤਾਜਪੁਰ ਰੋਡ ਅਤੇ ਫੋਕਲ ਪੁਆਇੰਟ ਲੱਗੇ ਸੀਟੀਪੀ ਦਾ ਮਾਮਲਾ ਹੈ ਉਸ ‘ਤੇ ਸਬੰਧਤ ਵਿਭਾਗ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ‘ਤੇ ਬਣਦੀ ਕਾਰਵਾਈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬਹਾਦਰ ਕੇ ਰੋਡ ਲੱਗੇ ਸੀ ਈ ਟੀਪੀ ਪਲਾਂਟ ਦੀ ਵੀ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਕਾਲੇ ਪਾਣੀ ਮੋਰਚੇ ਦੇ ਆਗੂ ਰਾਸਤੇ ਵਿੱਚ ਲੈ ਗਏ ਨੇ ਉਹਨਾਂ ਨੂੰ ਸਭ ਨੂੰ ਛੱਡ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਮੋਰਚੇ ਦੇ ਮੈਂਬਰਾਂ ਵਿੱਚ ਸਹਿਮਤੀ ਬਣੀ ਹੈ। ਇਸ ਦਰਮਿਆਨ ਹੁਣ ਤੱਕ ਵੀ ਮੋਰਚੇ ਵਾਲੀ ਥਾਂ ਉੱਤੇ ਵੱਡੀ ਗਿਣਤੀ ਲੋਕ ਮੌਜੂਦ ਹਨ ਅਤੇ ਲੱਖਾ ਸਿਧਾਣਾ ਵੀ ਰਿਹਾਅ ਹੋਣ ਉਪਰੰਤ ਮੋਰਚੇ ਵਾਲੀ ਥਾਂ ਪਹੁੰਚੇ ਹਨ।