ਪੰਜਾਬ ਪੋਸਟ/ਬਿਓਰੋ
ਸ਼੍ਰੋਮਣੀ ਅਕਾਲੀ ਦਲ ਵਿੱਚ ਮੌਜੂਦਾ ਸਮੇਂ ਚੱਲ ਰਹੀ ਅੰਦਰੂਨੀ ਧੜੇਬੰਦੀ ਵਿੱਚ ਅੱਜ ਦਾ ਦਿਨ ਯਾਨੀ ਕਿ ਪਹਿਲੀ ਜੁਲਾਈ ਦਾ ਦਿਨ ਕਾਫੀ ਅਹਿਮ ਸਾਬਤ ਹੋ ਸਕਦਾ ਹੈ ਕਿਉਂਕਿ ਅੱਜ ਬਾਗੀ ਧੜੇ ਵੱਲੋਂ ਇੱਕ ਅਹਿਮ ਕਾਰਵਾਈ ਕੀਤੀ ਜਾਣੀ ਹੈ। ਇਸ ਤਹਿਤ ਬਾਗੀ ਅਕਾਲੀ ਆਗੂ ਅੱਜ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣਗੇ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਕੇ ਉਨਾਂ ਨੂੰ ਆਪਣੀ ਚਿੱਠੀ ਸੌਂਪਣਗੇ। ਜਾਣਕਾਰੀ ਮੁਤਾਬਿਕ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪਰਮਿੰਦਰ ਸਿੰਘ ਢੀਂਡਸਾ ਪ੍ਰਮੁੱਖ ਤੌਰ ਉੱਤੇ ਇਸ ਟੀਮ ਵਿੱਚ ਸ਼ਾਮਿਲ ਹੋਣਗੇ। ਹੁਣ ਵੇਖਣਾ ਇਹ ਹੈ ਕਿ ਅੱਜ ਪਹਿਲੀ ਜੁਲਾਈ ਦੇ ਦਿਨ ਬਾਗੀ ਧੜੇ ਵੱਲੋਂ ਸ਼ਾਮ ਤੱਕ ਕਿਹੜਾ ਵੱਡਾ ਬਿਆਨ ਜਾਰੀ ਕੀਤਾ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ੀ ਅੱਜ : ਸੌਂਪੀ ਜਾਵੇਗੀ ਆਪਣੀ ਚਿੱਠੀ

Published: