8.1 C
New York

ਬਿ੍ਰਟੇਨ ਸਰਕਾਰ ਨੇ ਤਮਾਕੂਨੋਸ਼ੀ ’ਤੇ ਪਾਬੰਦੀ ਨੂੰ ਲੈ ਕੇ ਪਹਿਲੀ ਸੰਸਦੀ ਰੁਕਾਵਟ ਕੀਤੀ ਪਾਰ

Published:

Rate this post

ਲੰਡਨ/ਪੰਜਾਬ ਪੋਸਟ

ਬਿ੍ਰਟੇਨ ਸਰਕਾਰ ਦੀ ਤਮਾਕੂਨੋਸ਼ੀ ’ਤੇ ਪਾਬੰਦੀ ਦੀ ਯੋਜਨਾ ਬਾਰੇ ਸੰਸਦ ’ਚ ਪਹਿਲੀ ਰੁਕਾਵਟ ਪਾਸ ਹੋ ਗਈ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ 15 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਲਈ ਤਮਾਕੂਨੋਸ਼ੀ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾਉਣ ਦੀ ਯੋਜਨਾ ਦੇ ਵਿਰੁਧ ਅਪਣੀ ਹੀ ਕੰਜ਼ਰਵੇਟਿਵ ਪਾਰਟੀ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਨਕ ਨੇ ਪਿਛਲੇ ਸਾਲ ਤਮਾਕੂ ਅਤੇ ਵੇਪਸ ਬਿਲ ਦਾ ਪ੍ਰਸਤਾਵ ਰੱਖਿਆ ਸੀ।
ਇਹ ਬਿਲ 1 ਜਨਵਰੀ, 2009 ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਤਮਾਕੂ ਉਤਪਾਦ ਵੇਚਣਾ ਗੈਰ-ਕਾਨੂੰਨੀ ਬਣਾਉਂਦਾ ਹੈ। ਜੇਕਰ ਸੰਸਦ ਇਸ ਕਾਨੂੰਨ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਇਹ ਦੁਨੀਆਂ ਦੇ ਸਭ ਤੋਂ ਸਖਤ ਤਮਾਕੂਨੋਸ਼ੀ ਵਿਰੋਧੀ ਕਾਨੂੰਨਾਂ ’ਚੋਂ ਇੱਕ ਹੋਵੇਗਾ। ਤਮਾਕੂ ਅਤੇ ਵੇਪਸ ਬਿੱਲ ਦੇ ਤਹਿਤ, 15 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਸਾਲ ਕਦੇ ਵੀ ਕਾਨੂੰਨੀ ਤੌਰ ’ਤੇ ਤੰਬਾਕੂ ਨਹੀਂ ਵੇਚਿਆ ਜਾਵੇਗਾ।
ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ, ਇੰਗਲੈਂਡ ’ਚ ਸਿਗਰਟਾਂ ਦੀ ਵਿਕਰੀ ਲਈ ਕਾਨੂੰਨੀ ਉਮਰ ਹਰ ਸਾਲ ਇੱਕ ਸਾਲ ਵਧਾ ਦਿੱਤੀ ਜਾਵੇਗੀ ਜਦੋਂ ਤੱਕ ਕਿ ਇਹ ਆਖਰਕਾਰ ਪੂਰੀ ਆਬਾਦੀ ਲਈ ਗੈਰਕਾਨੂੰਨੀ ਨਹੀਂ ਹੋ ਜਾਂਦੀ। ਬਿਲ ’ਚ ਨੌਜੁਆਨਾਂ ‘ਵੇਪਿੰਗ’ ’ਤੇ ਨਕੇਲ ਕੱਸਣ ਦੇ ਉਪਾਅ ਵੀ ਸ਼ਾਮਲ ਹਨ, ਜਿਵੇਂ ਕਿ ਸਸਤੇ ‘ਡਿਸਪੋਜ਼ੇਬਲ ਵੇਪ’ ਦੀ ਵਿਕਰੀ ’ਤੇ ਪਾਬੰਦੀ ਲਗਾਉਣਾ। ਇਸ ਸਮੇਂ ਯੂਕੇ ਭਰ ’ਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸਿਗਰਟ ਜਾਂ ਤੰਬਾਕੂ ਉਤਪਾਦ ਅਤੇ ਵੇਪ ਵੇਚਣਾ ਗੈਰਕਾਨੂੰਨੀ ਹੈ।

ਬਿਲ ’ਤੇ ਬਹਿਸ ਤੋਂ ਬਾਅਦ 383 ਸੰਸਦ ਮੈਂਬਰਾਂ ਨੇ ਇਸ ਦੇ ਹੱਕ ’ਚ ਵੋਟ ਪਾਈ, ਜਦਕਿ 67 ਨੇ ਇਸ ਦਾ ਵਿਰੋਧ ਕੀਤਾ। ਇਸ ਤਰ੍ਹਾਂ ਬਿਲ ਨੇ ਪਹਿਲੀ ਸੰਸਦੀ ਰੁਕਾਵਟ ਨੂੰ ਪਾਰ ਕਰ ਲਿਆ।ਹਾਲਾਂਕਿ ਸਿਹਤ ਮਾਹਰਾਂ ਵਲੋਂ ਬਿਲ ਦੀ ਵਿਆਪਕ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਵਿਰੋਧੀ ਲੇਬਰ ਪਾਰਟੀ ਨੇ ਇਸ ਦਾ ਸਮਰਥਨ ਕੀਤਾ ਸੀ, ਸੁਨਕ ਨੂੰ ਅਪਣੀ ਪਾਰਟੀ ਦੇ ਵਧੇਰੇ ਉਦਾਰਵਾਦੀ ਸੋਚ ਵਾਲੇ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਤਾਨੀਆਂ ਵਿਚ ਹਰ ਸਾਲ ਤੰਬਾਕੂਨੋਸ਼ੀ ਕਾਰਨ ਲਗਭਗ 80,000 ਲੋਕਾਂ ਦੀ ਮੌਤ ਹੋ ਜਾਂਦੀ ਹੈ।

Read News Paper

Related articles

spot_img

Recent articles

spot_img