ਸੁਲਤਾਨਪੁਰ ਲੋਧੀ/ਪੰਜਾਬ ਪੋਸਟ
ਕਪੂਰਥਲਾ ਜ਼ਿਲ਼੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਮਨੀਲਾ ਵਿੱਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ । ਮ੍ਰਿਤਕ ਕੁਲਦੀਪ ਲਾਲ ਦੀ ਵਿਧਵਾ ਪਤਨੀ ਭਜਨ ਕੌਰ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸਦਾ ਪਤੀ ਮਨੀਲਾ ਗਿਆ ਸੀ। ਉਹ ਉੱਥੇ ਪਿੰਡ ਦੇ ਹੀ ਬਲਦੇਵ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਵੱਲੋਂ ਖੋਹਲੇ ਰੈਸਟਰੋਰੈਂਟ ਵਿੱਚ ਕੰਮ ਕਰਦਾ ਸੀ। ਭਜਨ ਕੌਰ ਦਾ ਕਹਿਣਾ ਸੀ ਕਿ ਉਸਦਾ ਪਤੀ ਹਲਵਾਈ ਦੇ ਕੰਮ ਵਿੱਚ ਮਾਹਿਰ ਸੀ ਇਸੇ ਕਰਕੇ ਹੀ ਬਲਦੇਵ ਸਿੰਘ ਨੇ ਉਸਨੂੰ ਫਿਲਪਾਇਨ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ। ਇੰਗਲੈਂਡ ਜਾਣ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰ ਦੀ ਮੰਗ ਤੇ ਕਾਰਵਾਈ ਕਰਦਿਆ ਇਸ ਬਾਬਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ।