ਪੰਜਾਬ ਪੋਸਟ/ਬਿਓਰੋ
ਈਰਾਨ ਵਿੱਚ ਵਾਪਰੇ ਇੱਕ ਭਿਆਨਕ ਹਵਾਈ ਹਾਦਸੇ ਵਿੱਚ ਦੇਸ਼ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਜਾਨ ਚਲੀ ਗਈ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹੈਲੀਕਾਪਟਰ ਹਾਦਸੇ ਵਿੱਚ ਦੇਸ਼ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਹੋ ਗਈ ਹੈ। ਇਹ ਹੈਲੀਕਾਪਟਰ ਈਰਾਨ ਦੇਸ਼ ਦੇ ਪਹਾੜੀ ਉੱਤਰ-ਪੱਛਮੀ ਖੇਤਰ ਦੇ ਜੋਲਫਾ ’ਚ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਰਾਏਸੀ ਅਤੇ ਹੋਰ ਅਜ਼ਰਬਾਈਜਾਨ ਨਾਲ ਲੱਗਦੀ ਈਰਾਨ ਦੀ ਸਰਹੱਦ ’ਤੇ ਆਪਣੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ। ਮਿਲੀਆਂ ਰਿਪੋਰਟਾਂ ਮੁਤਾਬਕ, ਹੈਲੀਕਾਪਟਰ ਦੇ ਕਰੈਸ਼ ਹੋਣ ਵਾਲੀ ਥਾਂ ’ਤੇ ਕੋਈ ਵੀ ਬਚਿਆ ਨਹੀਂ ਮਿਲਿਆ ਕਿਉਂਕਿ ਇਹ ਜਹਾਜ਼ ਰਾਇਸੀ ਦੇ ਨਾਲ-ਨਾਲ ਉਨਾਂ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਾਬਦੌਲਹੀਅਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਸੀ।
ਹਾਦਸੇ ਦੀ ਖ਼ਬਰ ਮਿਲਣ ਮਗਰੋਂ ਧੁੰਦ ਵਾਲੇ ਇਸ ਜੰਗਲੀ ਖੇਤਰ ਵਿੱਚ ਬਚਾਅ ਮੁਹਿੰਮ ਆਰੰਭ ਦਿੱਤੀ ਗਈ ਸੀ ਅਤੇ ਓਥੇ ਦੀ ਸਰਕਾਰੀ ਖ਼ਬਰ ਏਜੰਸੀ ‘ਆਈ. ਆਰ. ਐੱਨ. ਏ.’ ਦੀ ਖ਼ਬਰ ਮੁਤਾਬਕ ਰਈਸੀ ਦੇ ਨਾਲ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਾਬਦੁੱਲਾਹੀਅਨ, ਇਰਾਨ ਦੇ ਪੂਰਬੀ ਅਜ਼ਰਬਾਇਜਾਨ ਪ੍ਰਾਂਤ ਦੇ ਗਵਰਨਰ ਅਤੇ ਹੋਰ ਅਧਿਕਾਰੀ ਅਤੇ ਸੁਰੱਖਿਆ ਮੁਲਾਜ਼ਮ ਵੀ ਯਾਤਰਾ ਕਰ ਰਹੇ ਸਨ। ਇਸ ਦਰਮਿਆਨ, ਰਾਹਤ ਅਤੇ ਬਚਾਅ ਕਾਰਜ ਹੁਣ ਵੀ ਚੱਲ ਰਹੇ ਹਨ, ਪਰ ਓਥੇ ਖਰਾਬ ਮੌਸਮ ਕਰਕੇ ਇਸ ਕੰਮ ਵਿੱਚ ਕਾਫੀ ਰੁਕਾਵਟ ਵੀ ਪੈ ਰਹੀ ਹੈ।
ਹੈਲੀਕਾਪਟਰ ਹਾਦਸੇ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਦਿਹਾਂਤ

Published: