ਨਵੀਂ ਦਿੱਲੀ/ਪੰਜਾਬ ਪੋਸਟ
ਸੁਪਰੀਮ ਕੋਰਟ ਦੀ ਅਪੀਲ ‘ਤੇ ਏਮਜ਼, ਆਰ.ਐਮ.ਐਲ., ਇੰਦਰਾ ਗਾਂਧੀ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ। ਕੱਲ ਤੋਂ ਓ.ਪੀ.ਡੀ. ਰੋਜ਼ ਵਾਂਗ ਖੁੱਲ੍ਹੇਗੀ। ਦੱਸ ਦਈਏ ਕਿ ਕੋਲਕੱਤਾ ਆਰ.ਜੀ. ਕਰ ਮੈਡੀਕਲ ਕਾਲਜ ਵਿੱਚ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਕਰਕੇ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।