-1.3 C
New York

ਕੈਨੇਡਾ ‘ਚ ਜੰਗਲੀ ਅੱਗ ਦਾ ਸੇਕ ਸ਼ਹਿਰਾਂ ਤੱਕ ਪਹੁੰਚਿਆ: ਜੈਸਪਰ ਅਤੇ ਨੈਸ਼ਨਲ ਪਾਰਕ ਵੀ ਖਾਲੀ ਕਰਵਾਏ

Published:

Rate this post

*ਚੌਕਸੀ ਵਜੋਂ 25,000 ਲੋਕਾਂ ਨੂੰ ਘਰ ਛੱਡਣ ਦੇ ਹੁਕਮ ਵੀ ਆਏ ਸਨ

ਐਲਬਰਟਾ, ਕੈਨੇਡਾ/ਪੰਜਾਬ ਪੋਸਟ

ਕੈਨੇਡਾ ਦੇ ਪੱਛਮੀ ਹਿੱਸੇ ਵਿੱਚ ਪੈਂਦੇ ਅਲਬਰਟਾ ਸੂਬੇ ਦੇ ਜੈਸਪਰ ਨੈਸ਼ਨਲ ਪਾਰਕ ਦੇ ਜੰਗਲਾਂ ’ਚ ਲੱਗੀ ਅੱਗ ਦਾ ਦਾਇਰਾ ਵਧਦਾ ਜਾ ਰਿਹਾ ਹੈ ਅਤੇ ਇਸ ਦਾ ਸੇਕ ਹੁਣ ਸ਼ਹਿਰੀ ਵੱਸੋਂ ਵਾਲੇ ਇਲਾਕਿਆਂ ਤੱਕ ਵੀ ਪਹੁੰਚਣ ਲੱਗਿਆ ਹੈ ਜਦਕਿ ਇਸ ਕਾਰਨ ਇਹਤਿਆਤ ਵਜੋਂ ਸਥਾਨਕ ਇਲਾਕੇ ’ਚੋਂ ਤਕਰੀਬਨ 25,000 ਵਾਸੀ ਘਰਾਂ ਤੋਂ ਨਿਕਲ ਗਏ ਹਨ। ਕੈਨੇਡੀਅਨ ਰੌਕੀਜ਼ (ਪਰਬਤ ਲੜੀ) ਦੇ ਸਭ ਤੋਂ ਵੱਡੇ ਜੈਸਪਰ ਨੈਸ਼ਨਲ ਪਾਰਕ ਅਤੇ ਜੈਸਪਰ ਟਾਊਨ ਸਾਈਟ ਵਾਸੀਆਂ ਸਣੇ ਸਾਰਿਆਂ ਨੂੰ ਬੀਤੇ ਦਿਨੀਂ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਹਾਲੇ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਡਿੱਗਣ ਕਾਰਨ ਲੱਗੀ ਹੋ ਸਕਦੀ ਹੈ। ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਦਾ ਘੇਰਾ 6750 ਹੈਕਟੇਅਰ ਦੱਸਿਆ ਜਾ ਰਿਹਾ ਹੈ। ਇਨਾਂ ਮੁਸ਼ਕਿਲ ਹਾਲਾਤ ਦੇ ਮੱਦੇਨਜ਼ਰ ਪਾਰਕਸ ਕੈਨੇਡਾ ਵੱਲੋਂ 6 ਅਗਸਤ ਤੱਕ ਸਾਰੀਆਂ ਕੈਂਪਿੰਗ ਰਿਜ਼ਰਵੇਸ਼ਨ ਰੱਦ ਕੀਤੀਆਂ ਜਾ ਚੁੱਕੀਆਂ ਹਨ।

Read News Paper

Related articles

spot_img

Recent articles

spot_img