ਪੰਜਾਬ ਪੋਸਟ/ਬਿਓਰੋ
ਉਤਰਾਖੰਡ ਦੇ ਹਿਮਾਲਿਆ ਵਿੱਚ ਸਥਿਤ ਚਮੋਲੀ ਜ਼ਿਲ੍ਹੇ ਵਿੱਚ ਇਸ ਵਾਰ ਸਿੱਖ ਕੌਮ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਰਧਾਲੂਆਂ ਲਈ 25 ਮਈ ਨੂੰ ਖੋਲ੍ਹੇ ਜਾ ਰਹੇ ਹਨ ਅਤੇ ਪੰਜ ਮਹੀਨੇ ਬਾਅਦ 10 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ। ਇਹ ਅਸਥਾਨ ਸਮੁੰਦਰ ਤਲ ਤੋਂ ਲਗਭਗ 16 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਤੀਰਥ ਸਥਾਨ ਹੈ। ਮਈ ਮਹੀਨੇ ਤੱਕ ਸਰਦੀਆਂ ਦੀ ਪਈ ਹੋਈ ਬਰਫ਼ ਪਿਘਲ ਜਾਂਦੀ ਹੈ, ਜਿਸ ਕਾਰਨ ਇਹ ਥਾਂ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਹੀ ਖੁੱਲ੍ਹਦੀ ਹੈ ਅਤੇ ਬਾਕੀ ਦੇ ਮਹੀਨੇ ਬੰਦ ਰਹਿੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਇਸ ਪਵਿੱਤਰ ਯਾਤਰਾ ਵਿੱਚ 8 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਜਮ੍ਹਾਂ ਹੋਈ ਬਰਫ਼ ਨੂੰ ਹਟਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਸਾਲ ਹੇਮਕੁੰਟ ਸਾਹਿਬ ਜਾਣ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ 2024 ਨੂੰ ਖੋਲ੍ਹ ਦਿੱਤੇ ਜਾਣਗੇ।
25 ਮਈ ਨੂੰ ਖੁੱਲ੍ਹ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
Published: