ਟੈਕਸਾਸ/ਪੰਜਾਬ ਪੋਸਟ
ਅਮਰੀਕਾ ਦੇ ਟੈਕਸਾਸ ਸੂਬੇ ਦੇ ਫਰਿਸਕੋ ਪੁਿਲਸ ਵਿਭਾਗ ਨੇ ਦੱਸਿਆ ਕਿ 8 ਅਪ੍ਰੈਲ ਤੋਂ ਲਾਪਤਾ ਹੋਈ 17 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਇਸ਼ੀਕਾ ਠਾਕੁਰ ਸੁਰੱਖਿਅਤ ਮਿਲ ਗਈ ਹੈ। ਇਸ਼ੀਕਾ ਬ੍ਰਾਊਨਵੁੱਡ ਡਰਾਈਵ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ।
ਇਸ਼ਿਕਾ ਦੇ ਲਾਪਤਾ ਹੋਣ ਨਾਲ ਸਾਰਿਆਂ ਦੀਆਂ ਚਿੰਤਾਵਾਂ ਵੱਧ ਗਈਆਂ ਸਨ, ਕਿਉਂਕਿ ਇਸ ਤੋਂ ਪਹਿਲਾਂ ਲਾਪਤਾ ਹੋਏ ਕਈ ਭਾਰਤੀ ਵਿਦਿਆਰਥੀ ਬਾਅਦ ਵਿੱਚ ਮਿ੍ਰਤਕ ਪਾਏ ਗਏ ਸਨ। ਅਮਰੀਕਾ ਵਿੱਚ 2024 ਵਿੱਚ ਘੱਟੋ-ਘੱਟ 11 ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀ ਮਿ੍ਰਤਕ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਸਾਰੇ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਸਨ। ਇਸ਼ਿਕਾ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ, ਸਬੰਧਤ ਅਧਿਕਾਰੀਆਂ ਨੇ ਇੱਕ ਗੰਭੀਰ ਲਾਪਤਾ ਅਲਰਟ ਜਾਰੀ ਕੀਤਾ ਸੀ।
ਫਿ੍ਰਸਕੋ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘ਲਾਪਤਾ 17 ਸਾਲਾ ਵਿਦਿਆਰਥਣ, ਜਿਸ ਲਈ ਇੱਕ ਗੰਭੀਰ ਲਾਪਤਾ ਅਲਰਟ ਜਾਰੀ ਕੀਤਾ ਗਿਆ ਸੀ, ਨੂੰ ਲੱਭ ਲਿਆ ਗਿਆ ਹੈ। ਅਸੀਂ ਸਹਾਇਤਾ ਦੀਆਂ ਪੇਸ਼ਕਸ਼ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।’
ਇਸ਼ਿਕਾ ਦਾ ਮਾਮਲਾ ਅਮਰੀਕਾ ਵਿੱਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦਰਮਿਆਨ ਸਾਹਮਣੇ ਆਇਆ ਹੈ।