ਨਵੀਂ ਦਿੱਲੀ/ਪੰਜਾਬ ਪੋਸਟ
ਹੁਰੁਨ ਇੰਡੀਆ ਰਿਚ ਲਿਸਟ 2024 ਨੇ ਵਿੱਚ ਤ੍ਰਿਸ਼ਨੀਤ ਅਰੋੜਾ ਨੂੰ ਪੰਜਾਬ ਦੇ ਸਭ ਤੋਂ ਨੌਜਵਾਨ ਅਮੀਰਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ।ਜਿਸ ਦੀ ਕੁੱਲ ਦੌਲਤ 1100 ਕਰੋੜ ਰੁਪਏ ਦੀ ਹੈ।ਜਾਰੀ ਹੋਈ ਅਮੀਰਾਂ ਦੀ ਸੂਚੀ ਵਿਚ ਗੌਤਮ ਅਡਾਨੀ ਪਹਿਲੇ ਸਥਾਨ ‘ਤੇ ਹਨ।ਟੈਕ ਕੰਪਨੀ ਦੇ ਮਾਲਕ ਤ੍ਰਿਸ਼ਨੀਤ ਅਰੋੜਾ ਕੁੱਲ 1100 ਕਰੋੜ ਦੀ ਦੌਲਤ ਦੇ ਨਾਲ ਭਾਰਤ ਦੇ 1500ਵੇਂ ਸਭ ਤੋਂ ਅਮੀਰ ਹਨ।
ਸਾਈਬਰ ਸੁਰੱਖਿਆ ਦੀਆਂ ਸਮੱਸਿਆਂ ਨੂੰ ਸੁਲਝਾਉਣ ਲਈ ਬਣਾਈ ਕੰਪਨੀ ਟੈਂਕ ਦੇ ਤ੍ਰਿਸ਼ਨੀਤ ਅਰੋੜਾ ਇਸ ਦੇ ਸੰਸਥਾਪਕ ਅਤੇ ਸੀਈਓ ਹਨ।ਜਿਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ।ਤ੍ਰਿਸ਼ਨੀਤ ਅਰੋੜਾ ਨੂੰ ਵੱਕਾਰੀ ਹੁਰੁਨ ਇੰਡੀਆ ਰਿਚ ਲਿਸਟ 2024 ਵਿੱਚ ਸਭ ਤੋਂ ਘੱਟ ਉਮਰ ਦੇ ਪੰਜਾਬੀ ਵਜੋਂ ਸੂਚੀਬੱਧ ਕੀਤਾ ਗਿਆ ਹੈ।ਤ੍ਰਿਸ਼ਨੀਤ ਅਰੋੜਾ ਨੇ ਸੁਰੱਖਿਆ ਦੇ ਸੰਸਥਾਪਕ ਅਤੇ ਸੀਈਓ ਦੇ ਤੌਰ ਤੇ ਇੱਕ ਸਾਈਬਰ ਸੁਰੱਖਿਆ ਕੰਪਨੀ ਨਾਲ 19 ਸਾਲ ਦੀ ਉਮਰ ਵਿੱਚ ਲੁਧਿਆਣਾ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਉਸ ਦੀ ਅਗਵਾਈ ਵਿੱਚ ਕੰਪਨੀ ਸੁਰੱਖਿਆ ਨੂੰ ਲੈ ਕੇ ਵਿਸ਼ਵ ਪੱਧਰ `ਤੇ ਚੋਟੀ ਦੇ ਬ੍ਰਾਂਡਾਂ ਅਤੇ ਸਰਕਾਰਾਂ ਦੇ ਤਕਨੀਕੀ ਪਲੇਟਫਾਰਮਾਂ ਦੀ ਸੁਰੱਖਿਆ ਕਰ ਰਹੀ ਹੈ। ਤ੍ਰਿਸ਼ਨੀਤ ਨੂੰ ਵਿਸ਼ਵ ਪੱਧਰ `ਤੇ ਸੇਂਟ ਗੈਲੇਨ ਸਿੰਪੋਜ਼ੀਅਮ ਦੁਆਰਾ ਚੋਟੀ ਦੇ 200 “ਗਲੋਬਲ ਲੀਡਰਜ਼ ਆਫ਼ ਟੂਮੋਰੋ” ਵਿੱਚ ਸੂਚੀਬੱਧ ਕੀਤਾ ਗਿਆ ਹੈ ਅਤੇ 2018 ਵਿੱਚ ਫੋਰਬਸ 30 ਅੰਡਰ 30 ਏਸ਼ੀਆ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। 50 ਦੇਸ਼ਾਂ ਵਿੱਚ 500 ਤੋਂ ਵੱਧ ਗਾਹਕਾਂ ਦੇ ਨਾਲ ਉਸ ਦੀ ਕੰਪਨੀ ਦਾ ਉਤਪਾਦ ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਨੂੰ ਸੁਰੱਖਿਅਤ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ।
ਨਵੰਬਰ 2022 ਵਿੱਚ ਤ੍ਰਿਸ਼ਨੀਤ ਨੂੰ ਨਿਊ ਮੈਕਸੀਕੋ ਵਿੱਚ ਨੌਜਵਾਨ ਕਾਰੋਬਾਰੀ ਨੇਤਾਵਾਂ ਦੇ ਇੱਕ ਇਕੱਠ ਵਿੱਚ ਸਾਈਬਰ ਸੁਰੱਖਿਆ ਬਾਰੇ ਚਰਚਾ ਕਰਨ ਲਈ ਯੂ.ਐੱਸ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੱਦਾ ਦਿੱਤਾ ਸੀ।
ਹੁਰੁਨ ਇੰਡੀਆ ਰਿਚ ਲਿਸਟ ਸਿਰਫ਼ ਵਿਅਕਤੀਗਤ ਦੌਲਤ ਬਾਰੇ ਸਰਵੇ ਨਹੀਂ ਕਰਦੀ ਹੈ, ਸਗੋਂ ਇਹ ਉਹਨਾਂ ਵਿਅਕਤੀਆਂ ਨੂੰ ਬਾਰੇ ਇਹ ਦਰਸਾਉਂਦੀ ਹੈ ਜਿਨ੍ਹਾਂ ਨੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਤ੍ਰਿਸ਼ਨੀਤ ਦਾ ਨਾਮ ਇਸ ਸੂਚੀ ਵਿਚ ਆਉਣਾ ਅਤੇ ਉਸ ਦੇ ਆਰਥਿਕ ਪ੍ਰਭਾਵ ਨੂੰ ਦਰਸਾਉਂਦੀ ਹੈ ਅਤੇ ਭਾਰਤ ਵਿੱਚ ਹੋਰ ਨੌਜਵਾਨ ਉੱਦਮੀਆਂ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰਦੀ ਹੈ।
ਭਾਰਤ ਦੇ 334 ਅਰਬਪਤੀਆਂ ਦੀ ਅਮੀਰ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਗੌਤਮ ਅਡਾਨੀ ਸਿਖਰ ‘ਤੇ ਪਹੁੰਚ ਗਏ ਹਨ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਹਨ। ਯਾਨੀ ਗੌਤਮ ਅਡਾਨੀ ਹੁਰੁਨ ਰਿਚ ਲਿਸਟ ਵਿੱਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਤੇ ਸ਼ਿਵ ਨਾਦਰ ਹਨ। ਪਹਿਲੀ ਵਾਰ 300 ਤੋਂ ਵੱਧ ਭਾਰਤੀ ਅਰਬਪਤੀਆਂ ਨੂੰ ਹੁਰੂਨ ਰਿਚ ਲਿਸਟ 2024 ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ 13 ਸਾਲ ਪਹਿਲਾਂ ਜਾਰੀ ਕੀਤੀ ਗਈ ਸੂਚੀ ਤੋਂ 6 ਗੁਣਾ ਜ਼ਿਆਦਾ ਹੈ।
ਹੁਰੂਨ ਰਿਚ ਲਿਸਟ 2024 ਵਿੱਚ ਇੱਕ ਵੱਡੀ ਛਾਲ ਦੇਖਣ ਨੂੰ ਮਿਲੀ ਹੈ। ਹੁਣ ਇਸ ਸੂਚੀ ਵਿੱਚ 1,500 ਤੋਂ ਵੱਧ ਵਿਅਕਤੀਆਂ ਕੋਲ 1,000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਕੁੱਲ ਜਾਇਦਾਦ ਹੈ। ਇਹ ਸੱਤ ਸਾਲ ਪਹਿਲਾਂ ਦੇ ਮੁਕਾਬਲੇ 150% ਦਾ ਵਾਧਾ ਦਰਸਾਉਂਦਾ ਹੈ। ਹੁਰੁਨ ਇੰਡੀਆ ਨੇ ਕੁੱਲ 1,539 ਅਤਿ-ਅਮੀਰ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 220 ਦਾ ਮਹੱਤਵਪੂਰਨ ਵਾਧਾ ਹੈ। ਪਹਿਲੀ ਵਾਰ 1500 ਤੋਂ ਵੱਧ ਲੋਕਾਂ ਨੂੰ ਹੁਰੂਨ ਰਿਚ ਲਿਸਟ 2024 ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਪਿਛਲੇ ਪੰਜ ਸਾਲਾਂ ਵਿੱਚ 86 ਫੀਸਦੀ ਦਾ ਵਾਧਾ ਹੈ। ਇਨ੍ਹਾਂ ਲੋਕਾਂ ਦੀ ਕੁੱਲ ਜਾਇਦਾਦ 1000 ਕਰੋੜ ਰੁਪਏ ਤੋਂ ਵੱਧ ਹੈ। ਪਹਿਲੀ ਵਾਰ ਇਸ ਸੂਚੀ ਵਿੱਚ 334 ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਹੈ।