* ‘ਹੇਲੇਨੇ’ ਨਾਂਅ ਦੇ ਤੂਫ਼ਾਨ ਕਰਕੇ ਵੀ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ
ਰਾਇਲੇਹ/ਪੰਜਾਬ ਪੋਸਟ
ਅਮਰੀਕਾ ਦੇ ਨੌਰਥ ਕੈਰੋਲਾਈਨਾ ਸੂਬੇ ਦੇ ਮੈਂਟੀਓ ਵਿੱਚ ‘ਰਾਈਟ ਬ੍ਰਦਰਜ਼ ਨੈਸ਼ਨਲ ਮੈਮੋਰੀਅਲ ਫਰਸਟ ਫਲਾਈਟ ਏਅਰਪੋਰ’ ਵਿੱਚ ਇੱਕ ਇੰਜਣ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਰ ਕੇ ਕਈ ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਪਾਰਕ ਸਰਵਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਕਿੱਲ ਡੈਵਿਲ ਹਿੱਲਜ਼ ਜ਼ਿਲ੍ਹੇ ਦੇ ਫਾਇਰ ਵਿਭਾਗ ਅਤੇ ਹੋਰ ਸਥਾਨਕ ਫਾਇਰ ਬ੍ਰਿਗੇਡਾਂ ਨੇ ਅੱਗ ਬੁਝਾਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਕੌਮੀ ਟਰਾਂਸਪੋਰਟ ਸੁਰੱਖਿਆ ਬੋਰਡ ਘਟਨਾ ਦੀ ਜਾਂਚ ਕਰੇਗਾ, ਨਾਲ ਹੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇਸੇ ਨੌਰਥ ਕੈਰੋਲਾਈਨਾ ਖੇਤਰ ਵਿੱਚ ‘ਹੇਲੇਨੇ’ ਨਾਂਅ ਦੇ ਤੂਫ਼ਾਨ ਕਰਕੇ ਵੀ ਵੱਡੇ ਪੱਧਰ ਉੱਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ ।