ਪੰਜਾਬ ਪੋਸਟ/ਬਿਓਰੋ
ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੁੂ ਵਲੋਂ ਸਿੱਖਿਆ ਖੇਤਰ ਦੀ ਉੱਘੀ ਸਖਸੀਅਤ ਅਤੇ ਚੰਡੀਗੜ੍ਹ ਯੁਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਪ੍ਰਧਾਨ ਮੰਤਰੀ ਦੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਗਈ ਹੈ। ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਅਧਿਕਾਰ ਭਾਰਤੀ ਸੰਵਿਧਾਨ ਦੇ ਚੌਥੇ ਸ਼ਡਿਊਲ ਅਰਟੀਕਲ 4 (1) ਅਤੇ 80 (2) ਅਧੀਨ ਹੈ ਕਿ ਉਹ ਕਲਾ, ਸਾਹਿਤ, ਵਿਗਿਆਨ ਅਤੇ ਸਮਾਜਸੇਵਾ ਦੇ ਖੇਤਰ ਦੀ ਕਿਸੇ ਵੀ ਹਸਤੀ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਸਕਦਾ ਹੈ।
ਸ. ਸੰਧੂ ਨੇ ਪੰਜਾਬ ਵਿਚ ਸਿੱਖਿਆ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਿਨਹਾਂ ਨੇ ਪਹਿਲਾਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਂਡਰਾਂ, ਮੋਹਾਲੀ ਅਤੇ ਬਾਅਦ ਵਿਚ 2012 ਵਿਚ ਚੰਡੀਗੜ੍ਹ ਯੂਨੀਵਰਸਿਟੀ ਵੀ ਸਥਾਪਤ ਕੀਤੀ। ਸ. ਸੰਧੂ ਦੋ ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਇੰਡੀਅਨ ਮਿਨਾਰਿਟੀ ਫਾਊਂਡੇਸ਼ਨ ਅਤੇ ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ ਰਾਹੀਂ ਹੈਲਥ ਐਂਡ ਵੈੱਲਨੈਸ ਖੇਤਰ ਵਿਚ ਨਿੱਗਰ ਯੋਦਾਨ ਪਾਇਆ ਹੈ। ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਉਨਹਾਂ ਦਾ ਬੜਾ ਵੱਡਾ ਮੁਕਾਮ ਹੈ ਜੋ ਲਗਾਤਾਰ ਨਵੀਆਂ ਬੁਲੰਦੀਆ ਛੂਹ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਸ੍ਰੀ ਜਗਦੀਪ ਧਨਖੜ ਨੇ ਵੀ ਸ. ਸੰਧੂ ਦੀ ਰਾਜ ਸਭਾ ਲਈ ਨਾਮਜਦਗੀ ਦਾ ਸਵਾਗਤ ਕੀਤਾ ਹੈ।