* ਨਤੀਜੇ ਵਜੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਰਾਜਪਾਲ ਹੀ ਰਹਿਣਗੇ
ਚੰਡੀਗੜ੍ਹ/ਪੰਜਾਬ ਪੋਸਟ
ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023 ਨੂੰ ਮਨਜ਼ੂਰੀ ਦਿੱਤੇ ਬਗੈਰ ਪੰਜਾਬ ਸਰਕਾਰ ਕੋਲ ਵਾਪਸ ਭੇਜ ਦਿੱਤਾ ਹੈ। ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ, 2023 ਦੇ ਜੂਨ ਮਹੀਨੇ ਵਿੱਚ ਸਰਬਸੰਮਤੀ ਨਾਲ ਇਹ ਬਿੱਲ ਪਾਸ ਕੀਤਾ ਸੀ। ਇਸ ਬਿੱਲ ਮੁਤਾਬਿਕ ਸੂਬੇ ਦੀਆਂ 12 ਯੂਨੀਵਰਸਿਟੀਆਂ ਦੇ ਚਾਂਸਲਰ ਦਾ ਅਹੁਦਾ ਰਾਜਪਾਲ ਦੀ ਥਾਂ ਮੁੱਖ ਮੰਤਰੀ ਕੋਲ ਪੁੱਜਣਾ ਸੀ ਜਦਕਿ ਲੰਮੇ ਅਰਸੇ ਮਗਰੋਂ ਰਾਸ਼ਟਰਪਤੀ ਨੇ ਪੰਜਾਬ ਰਾਜ ਭਵਨ ਨੂੰ ਇਹ ਬਿੱਲ ਵਾਪਸ ਭੇਜਿਆ ਹੈ। ਹੁਣ ਇਹ ਬਿੱਲ ਉੱਚੇਰੀ ਸਿੱਖਿਆ ਵਿਭਾਗ ਕੋਲ ਵਾਪਸ ਆ ਗਿਆ ਹੈ ਅਤੇ ਇਸ ਦਾ ਭਾਵ ਇਹ ਹੈ ਕਿ ਫਿਲਹਾਲ ਸੂਬੇ ਦੇ ਰਾਜਪਾਲ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ।