(ਦਿੱਲੀ/ਪੰਜਾਬ ਪੋਸਟ)
ਪਿਛਲੇ ਕੁੱਝ ਘੰਟਿਆਂ ਦੌਰਾਨ, ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਵਿਦੇਸ਼ੀ ਫੰਡਾਂ ਦੀ ਭਾਰੀ ਨਿਕਾਸੀ ਅਤੇ ਆਲਮੀ ਬਾਜ਼ਾਰਾਂ ਵਿਚ ਡਾਲਰ ਦੇ ਮਜ਼ਬੂਤ ਰੁਝਾਨ ਕਾਰਨ ਸਾਲ ਵਿਚ 3 ਫ਼ੀ ਸਦੀ ਦੀ ਭਾਰੀ ਗਿਰਾਵਟ ਆਈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਵਿਆਜ ਦਰਾਂ ’ਚ ਕਟੌਤੀ ਅਤੇ ਡਾਲਰ ਇੰਡੈਕਸ (ਡੀ.ਐਕਸ.ਵਾਈ.) ਅਤੇ ਅਮਰੀਕੀ 10 ਸਾਲ ਦੇ ਬਾਂਡ ਯੀਲਡ ’ਤੇ ਫੈਡਰਲ ਰਿਜ਼ਰਵ ਬੈਂਕ ਦੇ ਸਖਤ ਰੁਖ ਕਾਰਨ ਰੁਪਏ ’ਤੇ ਦਬਾਅ ਬਣਿਆ ਹੋਇਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 85.54 ਦੇ ਪੱਧਰ ’ਤੇ ਖੁੱਲ੍ਹਿਆ ਅਤੇ ਦਿਨ ਦੇ ਹੇਠਲੇ ਪੱਧਰ 85.66 ਦੇ ਪੱਧਰ ਨੂੰ ਛੂਹ ਗਿਆ। ਕਾਰੋਬਾਰ ਦੇ ਅੰਤ ’ਚ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਪੱਧਰ ’ਤੇ ਬੰਦ ਹੋਇਆ। ਘਰੇਲੂ ਮੁਦਰਾ ਇਸ ਸਾਲ ਡਾਲਰ ਦੇ ਮੁਕਾਬਲੇ ਲਗਭਗ 3 ਫ਼ੀ ਸਦੀ ਡਿੱਗ ਗਈ ਹੈ। ਰੁਪਿਆ 29 ਦਸੰਬਰ 2023 ਨੂੰ 83.16 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ ਅਤੇ 31 ਦਸੰਬਰ 2024 ਨੂੰ ਡਿੱਗ ਕੇ 85.64 ਪ੍ਰਤੀ ਡਾਲਰ ’ਤੇ ਆ ਗਿਆ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪਹੁੰਚਿਆ
Published:






