ਜਗਰਾਉਂ/ਪੰਜਾਬ ਪੋਸਟ
ਇੱਕ 60 ਸਾਲਾਂ ਬਜ਼ੁਰਗ ਨੂੰ ਆਪਣੇ ਪੁਰਾਣੇ ਨੌਕਰ ਨੂੰ ਉਸ ਦੀ ਮਾਮੂਲੀ ਗਲਤੀ ਉੱਤੇ ਡਾਂਟਨਾ ਇੰਨਾ ਮਹਿੰਗਾ ਪਿਆ ਕਿ ਉਸਨੇ ਸੁੱਤੇ ਪਏ ਮਾਲਕ ਨੂੰ ਬਾਲਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮਿਲੀ ਸੂਚਨਾ ਮੁਤਾਬਕ ਜਗਰਾਉਂ ਦੇ ਲਾਗਲੇ ਪਿੰਡ ਕੌਕੇ ਕਲਾਂ ਦੇ ਰਹਿਣ ਵਾਲੇ ਚਰਨ ਸਿੰਘ ਦਾ ਉਸਦੇ ਨੌਕਰ ਨੇ ਹੀ ਕਤਲ ਕਰ ਦਿੱਤਾ। ਚਰਨ ਸਿੰਘ ਦਾ ਇੱਕ ਪੁੱਤਰ ਸੁਖਵਿੰਦਰ ਸਿੰਘ ਹੈ ਅਤੇ ਇਹ ਪਰਿਵਾਰ ਖੇਤੀ ਦਾ ਕਾਰੋਬਾਰ ਕਰਦਾ ਹੈ। ਇਹਨਾਂ ਦੇ ਕੋਲ ਸ਼ੰਭੂ ਨਾਂ ਦਾ ਇੱਕ ਨੌਕਰ ਪਿਛਲੇ 22 ਸਾਲਾਂ ਤੋਂ ਉਹਨਾਂ ਦੇ ਘਰ ਕੰਮ ਕਰ ਰਿਹਾ ਸੀ ਅਤੇ ਪਿਛਲੇ ਦਿਨੀ ਚਰਨ ਸਿੰਘ ਨੇ ਕਿਸੇ ਗੱਲ ਨੂੰ ਲੈ ਕੇ ਸ਼ੰਭੂ ਨੂੰ ਝਿੜਕ ਦਿੱਤਾ। ਜਿਸ ਦੀ ਖਾਰ ਉਸ ਨੇ ਆਪਣੇ ਮਨ ਵਿੱਚ ਰੱਖੀ ਅਤੇ ਜਦੋਂ ਚਰਨ ਸਿੰਘ ਸੁੱਤਾ ਪਿਆ ਸੀ ਤਾਂ ਸ਼ੰਭੂ ਨੇ ਬਾਲਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜਿਸ ਨੂੰ ਮੌਕੇ ਤੇ ਚਰਨ ਸਿੰਘ ਦੇ ਪੁੱਤਰ ਨੇ ਦੇਖਿਆ ਅਤੇ ਸ਼ੋਰ ਮਚਾਇਆ ਤਾਂ ਸ਼ੰਭੂ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਸ਼ੰਭੂ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਪਰ ਖਬਰ ਲਿਖੇ ਜਾਨ ਤੱਕ ਕਾਤਲ ਪੁਲਿਸ ਦੇ ਅੜੀਕੇ ਨਹੀਂ ਆਇਆ ਸੀ। ਮਰਨ ਵਾਲੇ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ। ਪਰ ਕਾਤਲ ਮੌਕੇ ਤੋਂ ਫਰਾਰ ਹੋ ਚੁੱਕਾ ਸੀ ਅਤੇ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਕਾਤਲ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਨੌਕਰ ਨੇ ਉਸ ਦੇ ਸਿਰ ‘ਤੇ ਜ਼ੋਰਦਾਰ ਹਮਲਾ ਕੀਤਾ ਇਸੇ ਰੰਜਿਸ਼ ਨੂੰ ਮੁੱਖ ਰੱਖਦਿਆਂ ਸ਼ੰਭੂ ਨੇ ਸੁੱਤੇ ਪਏ ਚਰਨ ਸਿੰਘ ‘ਤੇ ਹਮਲਾ ਕਰ ਦਿੱਤਾ। ਏ. ਐਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਸ਼ੰਭੂ ਨੂੰ ਕਤਲ ਹੁੰਦੇ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਸ਼ੰਭੂ ਘਟਨਾ ਵਾਲੀ ਥਾਂ ਤੋਂ ਫਰਾਰ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।