ਰੈਡਮੰਡ, ਵਾਸ਼ਿੰਗਟਨ/ਪੰਜਾਬ ਪੋਸਟ
ਤਕਨੀਕ ਉੱਤੇ ਦੁਨੀਆਂ ਕਿੰਨੀ ਨਿਰਭਰ ਹੋ ਚੁੱਕੀ ਹੈ ਉਸ ਦੀ ਇੱਕ ਵੱਡੀ ਮਿਸਾਲ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਮਾਈਕ੍ਰੋਸਾਫਟ ਕੰਪਨੀ ਦਾ ਸਰਵਰ ਅਚਨਚੇਤ ਡਾਊਨ ਹੋ ਗਿਆ ਅਤੇ ਇਸ ਕਰਕੇ ਕਈ ਥਾਈਂ ਕੰਮਕਾਜ ਪ੍ਰਭਾਵਿਤ ਹੋਇਆ। ਦੁਨੀਆ ਭਰ ਦੇ ਕਈ ਬੈਂਕਾਂ, ਏਅਰਲਾਈਨਾਂ ਅਤੇ ਦੂਰਸੰਚਾਰ ਦਾ ਕੰਮ ਇਸ ਕਰਕੇ ਅਚਾਨਕ ਠੱਪ ਹੋ ਗਿਆ। ਇਸ ਦੇ ਨਾਲ ਨਾਲ, ਕਈ ਟੀਵੀ ਅਤੇ ਪ੍ਰਸਾਰਣ ਕੰਪਨੀਆਂ ਦਾ ਪ੍ਰਸਾਰਣ ਵੀ ਬੰਦ ਹੋ ਗਿਆ। ਮਾਈਕ੍ਰੋਸਾਫਟ ਦੇ ਸਰਵਰ ਡਾਊਨ ਹੋਣ ਕਾਰਨ ਇਹ ਸਮੱਸਿਆ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਸਾਹਮਣੇ ਆਈ ਹੈ ਕਿਉਂਕਿ ਕੰਪਿਊਟਰ ਅਧਾਰਤ ਸਿਸਟਮ ਚਲਾਉਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਸੀ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਨੇ ਇਸ ਸਮੱਸਿਆ ਦਾ ਕਾਰਨ ਲੱਭ ਲਿਆ ਹੈ ਅਤੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਨਾਲੋ ਨਾਲ ਆਰੰਭ ਦਿੱਤੀ ਗਈ।