(ਓਟਾਵਾ/ਪੰਜਾਬ ਪੋਸਟ)
ਕੈਨੇਡਾ ਵਿੱਚ ਪਿਛਲੇ ਦਿਨਾਂ ਦੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਘੱਟ ਗਿਣਤੀ ਵਿੱਚ ਆਈ ਜਸਟਿਨ ਟਰੂਡੋ ਦੀ ਸਰਕਾਰ ਖ਼ਿਲਾਫ਼ ਵਿਰੋਧੀ ਅਤੇ ਟੋਰੀ ਆਗੂ ਪੀਅਰ ਪੋਲਿਵਰ ਵੱਲੋਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਸਰਕਾਰ ਖ਼ਿਲਾਫ਼ ਇੱਕ ਲਾਈਨ ਦਾ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਅਤੇ ਇਸ ਉੱਤੇ ਬਹਿਸ ਦੀ ਸ਼ਰੂਆਤ ਕਰਦਿਆਂ ਵਿਰੋਧੀ ਆਗੂ ਨੇ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ ਸਨ। ਲੰਮੀ ਬਹਿਸ ਉਪਰੰਤ ਇਸ ਮਤੇ ਸਬੰਧੀ ਵੋਟਾਂ ਅੱਜ ਪਈਆਂ ਹਨ ਅਤੇ ਟਰੂਡੋ ਸਰਕਾਰ ਇਸ ਮਤੇ ਨੂੰ ਝੱਲ ਗਈ ਹੈ। ਇਸ ਦਰਮਿਆਨ, ਸਰਕਾਰ ਲਈ ਰਾਹਤ ਦੀ ਗੱਲ ਇਹ ਸੀ ਕਿ ਐੱਨਡੀਪੀ ਅਤੇ ਬਲਾਕ ਕਿਊਬਿਕ ਨੇ ਬੇਭਰੋਸਗੀ ਮਤੇ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਕੈਨੇਡਾ ਦੀ ਪਾਰਲੀਮੈਂਟ ‘ਚ ਟਰੂਡੋ ਸਰਕਾਰ ਨੇ ਬੇਭਰੋਸਗੀ ਮਤਾ ਝੱਲਿਆ ਅਤੇ ਸੁਰਖਿਅਤ ਹੋਣ ਦਾ ਸਬੂਤ ਦਿੱਤਾ

Published: