9.9 C
New York

ਅਮਰੀਕੀ ਕਾਂਗਰਸ ਨੇ ਯੂਕ੍ਰੇਨ ਲਈ 61 ਬਿਲੀਅਨ ਡਾਲਰ ਦੀ ਸਹਾਇਤਾ ਪੈਕੇਜ ਨੂੰ ਦਿੱਤੀ ਮਨਜ਼ੂਰੀ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ

ਅਮਰੀਕੀ ਕਾਂਗਰਸ (ਸੰਸਦ) ਦੇ ਪ੍ਰਤੀਨਿਧ ਸਦਨ ਨੇ ਆਖਰਕਾਰ ਰੂਸ ਦੇ ਹਮਲੇ ਨਾਲ ਨਜਿੱਠਣ ਲਈ ਯੂਕ੍ਰੇਨ ਨੂੰ ਅਰਬਾਂ ਡਾਲਰ ਦੀ ਨਵੀਂ ਅਮਰੀਕੀ ਫੌਜੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੰਬੇ ਸਮੇਂ ਤੋਂ ਕਾਂਗਰਸ ਵਿੱਚ ਇਸ ਦਾ ਵਿਰੋਧ ਹੋ ਰਿਹਾ ਸੀ ਅਤੇ ਇਸ 61 ਬਿਲੀਅਨ ਡਾਲਰ ਦੇ ਪੈਕੇਜ ਨੂੰ ਪ੍ਰਾਪਤ ਕਰਨ ਲਈ ਦੋ-ਪੱਖੀ ਸਮਝੌਤੇ ਦੀ ਲੋੜ ਸੀ। ਰਿਪਬਲਿਕਨਾਂ ਨੇ ਕਿਹਾ ਕਿ ਪੈਕੇਜ ਦਾ ਇੱਕ ਤਿਹਾਈ ਤੋਂ ਵੱਧ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਭਰਨ ਲਈ ਸਮਰਪਿਤ ਕੀਤਾ ਜਾਵੇਗਾ।
ਦੂਜੇ ਪਾਸੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕੀ ਸਮਰਥਨ ਨੂੰ ‘ਮਹੱਤਵਪੂਰਨ’ ਦੱਸਿਆ ਹੈ। ਉਸ ਨੇ ਕਿਹਾ,‘ ਇਹ ਸਹਾਇਤਾ ਜੰਗ ਨੂੰ ਫੈਲਣ ਤੋਂ ਰੋਕੇਗੀ ਅਤੇ ਹਜ਼ਾਰਾਂ ਜਾਨਾਂ ਬਚਾਏਗੀ।’’ ਹਾਲਾਂਕਿ ਇਹ ਅਸਪਸ਼ਟ ਹੈ ਕਿ ਸਹਾਇਤਾ ਕਦੋਂ ਪਹੁੰਚੇਗੀ। ਪੈਕੇਜ ਹੁਣ ਸੈਨੇਟ ਵਿੱਚ ਜਾਵੇਗਾ ਅਤੇ ਉੱਥੋਂ ਪਾਸ ਹੋਣ ਤੋਂ ਬਾਅਦ, ਇਹ ਪ੍ਰਵਾਨਗੀ ਲਈ ਰਾਸ਼ਟਰਪਤੀ ਜੋਅ ਬਾਈਡੇਨ ਕੋਲ ਜਾਵੇਗਾ। ਹਥਿਆਰਾਂ ਅਤੇ ਗੋਲਾ-ਬਾਰੂਦ ਪ੍ਰਣਾਲੀਆਂ ਦੀ ਭਰਪਾਈ ਦੇ ਨਾਲ ਯੂਕ੍ਰੇਨ ਨੂੰ ‘ਮਾਫ਼ਯੋਗ ਕਰਜ਼ਿਆਂ’ ਦੇ ਰੂਪ ਵਿੱਚ ਨੌਂ ਬਿਲੀਅਨ ਡਾਲਰ ਤੋਂ ਵੱਧ ਦੀ ਆਰਥਿਕ ਸਹਾਇਤਾ ਵੀ ਪ੍ਰਾਪਤ ਹੋਵੇਗੀ ਜਿਨ੍ਹਾਂ ਨੂੰ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਵਰੀ 2022 ’ਚ ਯੂਕ੍ਰੇਨ ’ਤੇ ਵੱਡੇ ਪੱਧਰ ’ਤੇ ਹਮਲਾ ਕੀਤਾ ਸੀ। ਉਦੋਂ ਤੋਂ ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕ, ਮੁੱਖ ਤੌਰ ’ਤੇ ਸੈਨਿਕ, ਮਾਰੇ ਗਏ ਜਾਂ ਜ਼ਖਮੀ ਹੋਏ ਹਨ ਅਤੇ ਲੱਖਾਂ ਯੂਕ੍ਰੇਨੀਅਨ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ।

Read News Paper

Related articles

spot_img

Recent articles

spot_img