ਬਿਆਸ/ਪੰਜਾਬ ਪੋਸਟ
ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਪਿੰਡ ਧਾਰੜ ਦੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਧਾਰੜ ਜੋ ਕਿ ਨੇੜਲੇ ਪਿੰਡ ਤਾਰਾਗੜ੍ਹ ਵਿਖੇ ਆਪਣੀ ਕਾਰ ‘ਤੇ ਦੁੱਧ ਦੀ ਸਪਲਾਈ ਕਰਕੇ ਆ ਰਿਹਾ ਸੀ ਤਾਂ ਤਾਰਾਗੜ੍ਹ ਵਾਲੀ ਸੜਕ ‘ਤੇ ਕਾਰ ‘ਚ ਆਏ ਲੋਕਾਂ ਨੇ ਉਸਦੀ ਕਾਰ ਦੇ ਅੱਗੇ ਕਾਰ ਖੜ੍ਹੀ ਕਰਕੇ ਨਜਵਾਨ ਕੁਲਬੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।