ਦੀਵਾਨ ਟੋਡਰ ਮੱਲ ਦੀ ਹਵੇਲੀ ਦੇ ਸਾਂਭ ਸੰਭਾਲ ਕਾਰਜ ਸਬੰਧੀ ਅਹਿਮ ਮੀਟਿੰਗ ਬੁਲਾਈ ਗਈ

Published:

Rate this post
  • ਹਵੇਲੀ ਦੀ ਲਗਭਗ ਇੱਕ ਸਦੀ ਤੋਂ ਵਧੇਰੇ ਪੁਰਾਤਨ ਤਸਵੀਰ ਵੀ ਕੀਤੀ ਜਾਵੇਗੀ ਲੋਕ ਅਰਪਣ

ਚੰਡੀਗੜ੍ਹ/ਪੰਜਾਬ ਪੋਸਟ
ਦੀਵਾਨ ਟੋਡਰ ਮੱਲ ਜੀ ਦਾ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਸਤਿਕਾਰਤ ਦਰਜਾ ਹੈ ਅਤੇ ਉਨ੍ਹਾਂ ਦੇ ਨਾਲ ਸਬੰਧਤ ਯਾਦਗਾਰਾਂ ਅਤੇ ਖਾਸਕਰ ਉਨ੍ਹਾਂ ਦੀ ਇਤਿਹਾਸਕ ਹਵੇਲੀ ਦਾ ਵੀ ਇਸੇ ਕਰਕੇ ਇੱਕ ਵਿਸ਼ੇਸ਼ ਰੁਤਬਾ ਮੰਨਿਆ ਜਾਂਦਾ ਹੈ ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਇਸੇ ਇਤਿਹਾਸਿਕ ਹਵੇਲੀ ਦੀ ਸਾਂਭ ਸੰਭਾਲ ਅਤੇ ਬਿਹਤਰੀ ਸਬੰਧੀ ਕਾਰਜ ਕੀਤੇ ਜਾਣ ਦੀ ਲੋੜ ਵੀ ਮਹਿਸੂਸ ਹੁੰਦੀ ਰਹੀ ਹੈ।
ਹੁਣ ਇਸ ਸਬੰਧ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿਖੇ ਇੱਕ ਅਹਿਮ ਮੀਟਿੰਗ ਇਸੇ ਸਿਲਸਿਲੇ ਵਿੱਚ ਰੱਖੀ ਗਈ ਹੈ। ਦੀਵਾਨ ਟੋਡਰ ਮੱਲ ਨਾਲ ਸਬੰਧਤ ਜਹਾਜ਼ ਹਵੇਲੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਸੇਵਾ ਸੰਭਾਲ ਦੇ ਇਸ ਅਹਿਮ ਕਾਰਜ ਸਬੰਧੀ ਤਫਸੀਲ ਵਿੱਚ ਵਿਚਾਰ ਵਟਾਂਦਰਾ ਕਰਨ ਲਈ ਇਹ ਮੀਟਿੰਗ, ਭਾਰਤੀ ਸਮੇਂ ਮੁਤਾਬਿਕ ਦਿਨ ਮੰਗਲਵਾਰ, ਅੱਠ ਅਕਤੂਬਰ ਨੂੰ ਸਵੇਰੇ 11:30 ਵਜੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਸੱਦੀ ਗਈ ਹੈ। ਇਸ ਮੀਟਿੰਗ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੁਲਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨ ਅਤੇ ਹੋਰ ਅਹਿਮ ਸਖਸ਼ੀਅਤਾਂ ਸ਼ਾਮਲ ਹੋਣਗੀਆਂ।
ਜ਼ਿਕਰਯੋਗ ਹੈ ਕਿ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਲੰਮੇ ਸਮੇਂ ਤੋਂ ਸੇਵਾ ਸੰਭਾਲ ਦੇ ਇਹ ਕਾਰਜ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ, ਉਨ੍ਹਾਂ ਨੂੰ ਹਵੇਲੀ ਦੀ ਲਗਭਗ ਇੱਕ ਸਦੀ ਤੋਂ ਵਧੇਰੇ ਪੁਰਾਤਨ ਤਸਵੀਰ ਇੰਗਲੈਂਡ ਦੀ ਪ੍ਰਸਿੱਧ ਲਾਇਬ੍ਰੇਰੀ, ‘ਬਿ੍ਰਟਿਸ਼ ਲਾਈਬ੍ਰੇਰੀ ਏਸ਼ੀਅਨ ਐਂਡ ਅਫਰੀਕਨ ਸਟਡੀਜ਼’ ਤੋਂ ਅਧਿਕਾਰਤ ਤੌਰ ਉੱਤੇ ਪ੍ਰਾਪਤ ਹੋਈ ਹੈ ਅਤੇ ਉਸ ਨੂੰ ਵੀ ਸੰਗਤ ਦੇ ਰੂਬਰੂ ਕਰਨ ਲਈ ਨਾਲ ਇਸੇ ਮੌਕੇ ਸਮਾਗਮ ਉਲੀਕਿਆ ਗਿਆ ਹੈ। ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਮਾਗਮ ਵਿੱਚ ਇਸ ਇਤਿਹਾਸਿਕ ਵਾਕਿਆਤ ਨੂੰ ਵੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਇਤਿਹਾਸਕ ਤਸਵੀਰ ਨੂੰ ਵੀ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ।

Read News Paper

Related articles

spot_img

Recent articles

spot_img