ਪੰਜਾਬ ਪੋਸਟ/ਬਿਓਰੋ
ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਕੀਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ 650 ਮੈਂਬਰੀ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਦਾ 326 ਦਾ ਅੰਕੜਾ ਪਾਰ ਕਰ ਲਿਆ ਹੈ ਜਦਕਿ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਪਾਰਟੀ ਨੂੰ ਸਿਰਫ 60 ਸੀਟਾਂ ਮਿਲੀਆਂ ਹਨ। ਇਸ ਅੰਕੜੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਹਾਰ ਕਬੂਲ ਲਈ ਹੈ। ਉਨਾਂ ਨੇ ਕਿਹਾ ਕਿ ਅੱਜ ਸ਼ਾਂਤਮਈ ਅਤੇ ਵਿਵਸਥਿਤ ਤਰੀਕੇ ਨਾਲ ਸੱਤਾ ਤਬਦੀਲ ਹੋਵੇਗੀ ਅਤੇ ਇਸ ਦੀ ਬਦੌਲਤ ਹੀ ਦੇਸ਼ ਵਿਚ ਸਥਿਤਾ ਅਤੇ ਚੰਗੇ ਭਵਿੱਖ ਲਈ ਸਾਡਾ ਵਿਸ਼ਵਾਸ ਹੋਰ ਪੁਖ਼ਤਾ ਹੋਵੇਗਾ। ਰਿਸ਼ੀ ਸੂਨਕ ਰਿਚਮੰਡ ਅਤੇ ਉੱਤਰੀ ਅਲਰਟਨ ਵਿਚ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨਾਂ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਮੁਆਫੀ ਮੰਗੀ ਹੈ। ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਸਿੱਖ ਆਗੂ ਤਨਮਨਜੀਤ ਢੇਸੀ ਮੁੜ ਤੋਂ ਚੋਣ ਜਿੱਤ ਗਏ ਹਨ। ਉਨਾਂ ਨੇ ਸਲੋਹ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਉਨਾਂ ਨੂੰ ਮੁੜ ਐੱਮ. ਪੀ. ਬਣਾ ਕੇ ਵੱਡਾ ਮਾਣ ਬਖਸ਼ਿਆ ਹੈ।
ਬਿ੍ਟੇਨ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਜਿੱਤ ਵੱਲ

Published: