ਬੰਗਲੁਰੂ/ਪੰਜਾਬ ਪੋਸਟ
ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾਉਣ ਤੋਂ ਬਾਅਦ, ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਅਤੇ ਪ੍ਰਬੰਧਕਾਂ ਵੱਲੋਂ ਅੱਜ ਸਥਾਨਕ ਚਿੰਨਾਸਵਾਮੀ ਸਟੇਡੀਅਮ ਵਿੱਚ ਟਰਾਫੀ ਦੇ ਨਾਲ ਜਿੱਤ ਪਰੇਡ ਕੱਢਣ ਦਾ ਪ੍ਰੋਗ੍ਰਾਮ ਸੀ ਜਿਸ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੰਗਲੁਰੂ ਦੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਏਸ ਜੇਤੂ ਪਰੇਡ ਦੌਰਾਨ ਅਚਾਨਕ ਭਗਦੜ ਮਚਣ ਕਾਰਨ ਕਈ ਲੋਕ ਜ਼ਖਮੀ ਹੋ ਗਏ, ਜਦਕਿ 7 ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਆਈ ਹੈ। ਇਸ ਘਟਨਾ ਸਬੰਧੀ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ‘ਮੌਕੇ ਉੱਤੇ ਭੀੜ ਬੇਕਾਬੂ ਸੀ, ਸਾਡੇ ਕੋਲ ਪ੍ਰਬੰਧ ਕਰਨ ਦਾ ਸਮਾਂ ਨਹੀਂ ਸੀ’।
ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਜੇਤੂ ਪੈਰੇਡ ਦੌਰਾਨ ਭਗਦੜ ਮਚੀ; 7 ਦੀ ਮੌਤ, 25 ਦੇ ਕਰੀਬ ਜ਼ਖਮੀ
Published:






