-12 C
New York

ਤੁਰਕੀ ਦੇ ਸਰਕਾਰੀ ਪ੍ਰਸਾਰਕ ‘ਟੀਆਰਟੀ ਵਰਲਡ’ ਦੇ ਸੋਸ਼ਲ ਮੀਡੀਆ ਖਾਤੇ ਉੱਤੇ ਭਾਰਤ ਵਿੱਚ ਲੱਗੀ ਰੋਕ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਤੁਰਕੀ ਦੇ ਸਰਕਾਰੀ ਪ੍ਰਸਾਰਕ ‘ਟੀਆਰਟੀ ਵਰਲਡ’ ਦੇ ਅਧਿਕਾਰਤ ‘ਐਕਸ’ (ਜਿਸ ਨੂੰ ਪਹਿਲਾਂ ‘ਟਵਿੱਟਰ’ ਦੇ ਨਾਂਅ ਤੋਂ ਜਾਣਿਆ ਜਾਂਦਾ ਸੀ) ਹੈਂਡਲ ਨੂੰ ਭਾਰਤ ਵਿੱਚ ਵਧਦੇ ਕੂਟਨੀਤਕ ਤਣਾਅ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਨਵੀਂ ਦਿੱਲੀ ਅਤੇ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ ਸਰਕਾਰਾਂ ਵਿਚਕਾਰ ਵਧਦੇ ਤਣਾਅ ਤੋਂ ਬਾਅਦ ਚੁੱਕਿਆ ਗਿਆ ਹੈ ਕਿਉਂਕਿ ਇਨਾਂ ਦੋਵਾਂ ਦੇਸ਼ਾਂ ਨੇ ਭਾਰਤ ਨਾਲ ਤਣਾਅ ਦੇ ਆਲਮ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਸੀ ਜਦਕਿ ਤੁਰਕੀ ਵੱਲੋਂ ਪਾਕਿਸਤਾਨ ਨੂੰ ਡ੍ਰੋਨ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ। ਹੁਣ ਇਸ ਤਾਜ਼ਾ ਕਾਰਵਾਈ ਤੋਂ ਬਾਅਦ ਵਰਤੋਂਕਾਰ ਜਦੋਂ ‘ਟੀਆਰਟੀ ਵਰਲਡ’ ਦੇ ਸੋਸ਼ਲ ਮੀਡੀਆ ਖਾਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਅੱਗਿਓਂ ਇਹ ਸੁਨੇਹਾ ਮਿਲ ਰਿਹਾ ਹੈ ਕਿ ‘ਇਹ ਖਾਤਾ ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਅੰਦਰ ਬੰਦ ਕਰ ਦਿੱਤਾ ਗਿਆ ਹੈ’।

Read News Paper

Related articles

spot_img

Recent articles

spot_img