4.3 C
New York

ਟਰੰਪ ਅਤੇ ਪੁਤਿਨ ਦੀ ਮੁਲਾਕਾਤ ਅੱਜ; ਜੰਗਬੰਦੀ ਦੇ ਨੁਕਤੇ ਬਾਰੇ ਟਰੰਪ ਨੇ ਪਹਿਲਾਂ ਹੀ ਦੇ ਦਿੱਤੀ ਚੇਤਾਵਨੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ 15 ਅਗੱਸਤ ਨੂੰ ਅਲਾਸਕਾ ਵਿਚ ਮਿਲ ਰਹੇ ਹਨ। ਇਸ ਗੱਲਬਾਤ ਦਾ ਉਦੇਸ਼ ਸਾਢੇ ਤਿੰਨ ਸਾਲਾਂ ਤੋਂ ਯੂਕਰੇਨ ਨਾਲ ਰੂਸ ਦੀ ਚੱਲ ਰਹੀ ਜੰਗ ਨੂੰ ਖ਼ਤਮ ਕਰਨਾ ਹੈ। ਦੋਵੇਂ ਨੇਤਾ ਪਹਿਲੀ ਵਾਰ ਅਮਰੀਕੀ ਧਰਤੀ ‘ਤੇ ਮਿਲਣਗੇ। ਇਸ ਦੌਰਾਨ, ਟਰੰਪ ਨੇ ਕੈਨੇਡੀ ਸੈਂਟਰ ‘ਚ ਪ੍ਰੈੱਸ ਬ੍ਰੀਫ਼ਿੰਗ ਦੌਰਾਨ ਪੁਤਿਨ ਨੂੰ ਯੂਕਰੇਨ ਜੰਗ ਰੋਕਣ ਬਾਰੇ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਪੁਤਿਨ ਗੱਲਬਾਤ ਤੋਂ ਬਾਅਦ ਵੀ ਜੰਗ ਖ਼ਤਮ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਯੂਰਪੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਇਕ ਪ੍ਰੈੱਸ ਕਾਨਫ਼ਰੰਸ ਕੀਤੀ। ਜਿਸ ਵਿਚ ਟਰੰਪ ਤੋਂ ਪੁਛਿਆ ਗਿਆ ਸੀ ਕਿ ਕੀ ਉਹ ਪੁਤਿਨ ਨੂੰ ਯੂਕਰੇਨ ਵਿਚ ਨਾਗਰਿਕਾਂ ’ਤੇ ਹਮਲੇ ਰੋਕਣ ਲਈ ਮਨਾ ਸਕਦੇ ਹਨ, ਤਾਂ ਉਨ੍ਹਾਂ ਕਿਹਾ,‘‘ਸ਼ਾਇਦ ਨਹੀਂ, ਕਿਉਂਕਿ ਮੈਂ ਇਹ ਪਹਿਲਾਂ ਵੀ ਕਿਹਾ ਹੈ।’’ ਟਰੰਪ ਨੇ ਅੱਗੇ ਕਿਹਾ ਕਿ,‘‘ਮੈਂ ਇਸ ਜੰਗ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ। ਇਹ ਬਾਈਡਨ ਦੀ ਜੰਗ ਹੈ, ਪਰ ਮੈਂ ਇਸ ਨੂੰ ਖ਼ਤਮ ਕਰਨ ਵਿਚ ਮਾਣ ਮਹਿਸੂਸ ਕਰਾਂਗਾ, ਜਿਵੇਂ ਮੈਂ ਪਿਛਲੇ ਛੇ ਮਹੀਨਿਆਂ ਵਿਚ ਪੰਜ ਜੰਗਾਂ ਖ਼ਤਮ ਕੀਤੀਆਂ ਹਨ।’’ ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਤਿਨ ਜੰਗ ਨੂੰ ਰੋਕਣ ਲਈ ਸਹਿਮਤ ਨਹੀਂ ਹੁੰਦੇ ਹਨ ਤਾਂ ਰੂਸ ਨੂੰ ਖ਼ਤਰਨਾਕ ਨਤੀਜੇ ਭੁਗਤਣੇ ਪੈਣਗੇ।

Read News Paper

Related articles

spot_img

Recent articles

spot_img