ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵ੍ਹਾਈਟ ਹਾਊਸ ’ਚ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ ਹੈ ਤਾਂ ਜੋ ਦੇਸ਼ ਵਿੱਚ ਸੱਤਾ ਦਾ ਸ਼ਾਂਤੀਪੂਰਨ ਪਰਿਵਰਤਨ ਯਕੀਨੀ ਬਣਾਇਆ ਜਾ ਸਕੇ। ਸ਼ਾਂਤੀਪੂਰਨ ਸੱਤਾ ਪਰਿਵਰਤਨ ਅਮਰੀਕੀ ਜਮਹੂਰੀਅਤ ਦੀ ਪਛਾਣ ਹੈ ਪਰ ਚਾਰ ਸਾਲ ਪਹਿਲਾਂ ਸਾਲ 2020 ਵਿੱਚ ਇਹ ਰਵਾਇਤ ਟੁੱਟ ਗਈ ਸੀ ਜਦੋਂ ਚੋਣ ਨਤੀਜਿਆਂ ਤੋਂ ਨਾਰਾਜ਼ ਟਰੰਪ ਵੱਲੋਂ ਆਪਣੇ ਹਿਮਾਇਤੀਆਂ ਨੂੰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਚੋਣ ਵਿੱਚ ਓਸ ਵੇਲੇ ਬਾਇਡਨ ਜੇਤੂ ਰਹੇ ਸਨ। ਹੁਣ ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਦੇਸ਼ ਨੂੰ ਅਗਲੇ ਸਾਲ 20 ਜਨਵਰੀ ਨੂੰ ਸ਼ਾਂਤੀਪੂਰਨ ਸੱਤਾ ਪਰਿਵਰਤਨ ਦਾ ਭਰੋਸਾ ਦਿੱਤਾ। ਓਧਰ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ’ਚ ਇਹ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਯੂਕਰੇਨ ਨੂੰ ਰੂਸ ਦੇ ਟਾਕਰੇ ਲਈ ਅਗਲੇ ਸਾਲ ਵੀ ਸਹਾਇਤਾ ਮਿਲ ਸਕੇ। ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ 20 ਜਨਵਰੀ ਤੋਂ ਪਹਿਲਾਂ ਹਰਸੰਭਵ ਸਹਾਇਤਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ।
ਟਰੰਪ ਅਤੇ ਬਾਇਡਨ ਦੀ ਮੁਲਾਕਾਤ ਨੇ ਸ਼ਾਂਤੀਪੂਰਬਕ ਸੱਤਾ ਤਬਦੀਲੀ ਦਾ ਭਰੋਸਾ ਦੁਆਇਆ
Published: