- ਕਿਹਾ : “ਸਪੈਸ਼ਲ ਕੌਸਿਲ ਨੂੰ ਇਹ ਕੇਸ ਚਲਾਉਣ ਦੇ ਹੁਕਮਾਂ ਦਾ ਅਧਿਕਾਰ ਨਹੀਂ”
ਫਲੋਰੀਡਾ/ਪੰਜਾਬ ਪੋਸਟ
ਜੱਜ ਆਇਲੀਨ ਕੈਨਨ ਨੇ ਸੋਮਵਾਰ ਸਵੇਰੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਖਿਲਾਫ ਵਾਈਟ ਹਾਊਸ ਛੱਡਣ ਸਮੇਂ ਕਲਾਸੀਫਾਈਡ ਦਸਤਾਵੇਜ਼ ਆਪਣੇ ਨਾਲ ਲੈ ਜਾਣ ਬਾਰੇ ਅਮਰੀਕਾ ਦੇ ਨਿਆਂ ਵਿਭਾਗ ਦੇ ਸਪੈਸ਼ਲ ਕੌਂਸਿਲ ਜੈਕ ਸਮਿਥ ਵੱਲੋਂ ਆਇਦ ਕੀਤੇ ਗਏ ਦੋਸ਼ਾਂ ਤਹਿਤ ਕੇਸ ਨੂੰ ਖਾਰਜ ਕਰਨ ਲਈ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਟਰੰਪ ਦੀ ਬਚਾਅ ਟੀਮ ਨੇ ਇਹ ਦਲੀਲ ਦਿੰਦੇ ਹੋਏ ਕਿ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਨਿਯੁਕਤੀ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਸੀ, ਇਹ ਪ੍ਰਸਤਾਵ ਦਾਇਰ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਜਸਟਿਸ ਕਲੇਰੈਂਸ ਥਾਮਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੀ ਛੋਟ ਦੇ ਫੈਸਲੇ ਦੀ ਆਪਣੀ ਸਹਿਮਤੀ ਵਿੱਚ ਟਰੰਪ ਬਾਰੇ ਜਾਂਚ ਲਈ ਜੈਕ ਸਮਿਥ ਦੀ ਨਿਯੁਕਤੀ ਦੇ ਮੁੱਦੇ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਸੀ।