ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕਾ ‘ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲਵੇਗਾ, ਇਸ ਉੱਤੇ ਅਧਿਕਾਰ ਕਰੇਗਾ ਅਤੇ ਉੱਥੇ ਆਰਥਿਕ ਵਿਕਾਸ ਕਰੇਗਾ, ਜਿਸ ਨਾਲ ਲੋਕਾਂ ਦੇ ਲਈ ਵੱਡੀ ਸੰਖਿਆ ਵਿਚ ਰੁਜ਼ਗਾਰ ਤੇ ਆਵਾਸ ਉਪਲੱਬਧ ਹੋਣਗੇ’। ਟਰੰਪ ਨੇ ਇਹ ਗੱਲਾਂ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਵਿਖੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਵਿੱਚ ਕਹੀਆਂ। ਟਰੰਪ ਨੇ ਇਹ ਵੀ ਸੁਝਾਅ ਦਿੱਤਾ ਕਿ ਅਮਰੀਕਾ ਇਸ ਜਗ੍ਹਾ ਨੂੰ ਵਿਕਸਤ ਕਰੇਗਾ ਪਰ ਉੱਥੇ ਕਿਸ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਸ ਬਾਰੇ ਉਨਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਡੋਨਾਲਡ ਟਰੰਪ ਵੱਲੋਂ ਗਾਜ਼ਾ ਉੱਤੇ ਅਧਿਕਾਰ ਕਾਇਮ ਦੇ ਵੱਡੇ ਬਿਆਨ ਨੇ ਛੇੜੀ ਆਲਮੀ ਚਰਚਾ
Published:






