ਪ੍ਰਵਾਸੀਆਂ ਦੀ ਸਰਹੱਦੀ ਆਮਦ ਅਤੇ ਨਾਗਰਿਕਤਾ ਅਧਾਰਤ ਮੁੱਦਿਆਂ ਦੀ ਕੀਤੀ ਗੱਲ
ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ਦੇ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਅਮਰੀਕਾ ਨੂੰ ਮੁੜ ਤੋਂ ਬੁਲੰਦੀਆਂ ਵੱਲ ਲਿਜਾਉਣ ਦੀ ਗੱਲ ਕਰਦੇ ਹੋਏ ਨਾਲ ਦੀ ਨਾਲ ਹੋਰ ਤਰਜੀਹੀ ਮੁੱਦੇ ਵੀ ਸਾਂਝੇ ਕੀਤੇ ਹਨ । ਟਰੰਪ ਨੇ ਇਮੀਗ੍ਰੇਸ਼ਨ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਸਰਹੱਦਾਂ ਨੂੰ ਸੀਲ ਕਰਨ ਦੀ ਜ਼ਰੂਰਤ ਹੈ। ਡੋਨਾਲਡ ਟਰੰਪ ਨੇ ਪ੍ਰਵਾਸੀਆਂ ਨੂੰ ਰੋਕਣ ਲਈ ਸਰਹੱਦੀ ਮੁੱਦੇ ਨੂੰ ਹੱਲ ਕਰਨ ਦੀ ਵਚਨਬੱਧਤਾ ਦੁਹਰਾਈ ਹੈ ਅਤੇ ਅਮਰੀਕਾ ਨੂੰ ਸੁਰੱਖਿਅਤ, ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਬਣਾਉਣ ਦਾ ਅਹਿਦ ਲਿਆ ਹੈ। ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਤੋਂ, ਟਰੰਪ ਇਸੇ ਨੀਤੀ ਦੇ ਮਜ਼ਬੂਤ ਸਮਰਥਕ ਰਹੇ ਹਨ। ਇਸ ਦਰਮਿਆਨ ਅਮਰੀਕਾ ਦੇ ਪਿਛਲੇ ਪ੍ਰਸ਼ਾਸਨ ਦੀਆਂ ਨੀਤੀਆਂ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦਾ ਉਨਾਂ ਲਗਾਤਾਰ ਵਿਰੋਧ ਕੀਤਾ ਹੈ। ਉਨਾਂ ਦੀ 2016 ਦੀ ਮੁਹਿੰਮ ਇਸ ਵਿਚਾਰ ‘ਤੇ ਕੇਂਦ੍ਰਿਤ ਸੀ ਕਿ ਪ੍ਰਵਾਸੀ ਅਮਰੀਕੀਆਂ ਤੋਂ ਨੌਕਰੀਆਂ ਖੋਹ ਰਹੇ ਹਨ। ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ, ਉਨਾਂ ਨੇ ਮੈਕਸੀਕਨ ਸਰਹੱਦ ਦੇ ਨਾਲ ਇੱਕ ਕੰਧ ਬਣਾਉਣੀ ਸ਼ੁਰੂ ਕੀਤੀ, ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਵਿੱਚ ਵਾਧਾ ਕੀਤਾ, ਅਤੇ ਕਾਨੂੰਨੀ ਇਮੀਗ੍ਰੇਸ਼ਨ ਲਈ ਸਖਤ ਨਿਯਮ ਲਾਗੂ ਕੀਤੇ, ਜਿਸ ਨਾਲ ਲੋਕਾਂ ਲਈ ਦੇਸ਼ ਵਿੱਚ ਦਾਖਲ ਹੋਣਾ ਵਧੇਰੇ ਮੁਸ਼ਕਲ ਹੋ ਗਿਆ ਸੀ ਅਤੇ ਇਸ ਕਾਰਜਕਾਲ ਵਿੱਚ ਵੀ ਇਹੋ ਜਿਹੇ ਕਦਮ ਚੁੱਕੇ ਜਾ ਸਕਦੇ ਹਨ। ਸੰਯੁਕਤ ਰਾਜ ਅਮਰੀਕਾ (ਯੂਐਸਏ) ਦੇ ਨਵੇਂ ਰਾਸ਼ਟਰਪਤੀ ਬਣਨ ਵਾਲੇ ਡੋਨਾਲਡ ਟਰੰਪ ਦੀ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਬੱਚਿਆਂ ਲਈ ਸਵੈਚਲਿਤ ਨਾਗਰਿਕਤਾ ਨੂੰ ਖਤਮ ਕਰਨਾ ਹੈ। ਜੇਕਰ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਬੱਚਿਆਂ ਲਈ ‘ਆਟੋਮੈਟਿਕ ਨਾਗਰਿਕਤਾ’ ਸਿਰਫ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਪੈਦਾ ਹੋਏ ਬੱਚਿਆਂ ਲਈ ਖਤਮ ਨਹੀਂ ਹੋਵੇਗੀਸਗੋਂ ਇਸ ਤੋਂ ਵੀ ਬਹੁਤ ਅੱਗੇ ਜਾਵੇਗੀ ਕਿਉਂਕਿ ਇਸ ਦਾ ਖਰੜਾ ਸੰਘੀ ਏਜੰਸੀਆਂ ਨੂੰ ਨਿਰਦੇਸ਼ ਦੇਵੇਗਾ ਕਿ ਉਹ ਆਪਣੇ ਭਵਿੱਖ ਦੇ ਬੱਚਿਆਂ ਲਈ ਸਵੈਚਲਿਤ ਅਮਰੀਕੀ ਨਾਗਰਿਕ ਬਣਨ ਲਈ ਘੱਟੋ-ਘੱਟ ਇੱਕ ਮਾਪੇ ਅਮਰੀਕੀ ਨਾਗਰਿਕ ਹੋਣ ਜਾਂ ਕਾਨੂੰਨੀ ਸਥਾਈ ਨਿਵਾਸੀ ਹੋਣ। ਟਰੰਪ ਦਾ ਆਉਣ ਵਾਲੇ ਸਮੇਂ ਲੀ ਇੱਕ ਵਿਆਪਕ ਏਜੰਡਾ ਜੋ ਟੈਕਸਾਂ, ਨਿਯਮਾਂ ਅਤੇ ਸੱਭਿਆਚਾਰਕ ਮੁੱਦਿਆਂ ਪ੍ਰਤੀ ਰਵਾਇਤੀ ਰੂੜ੍ਹੀਵਾਦੀ ਪਹੁੰਚ ਨੂੰ ਵਪਾਰ ‘ਤੇ ਵਧੇਰੇ ਲੋਕਪ੍ਰਿਅ ਝੁਕਾਅ ਅਤੇ ਅਮਰੀਕਾ ਦੀ ਅੰਤਰਰਾਸ਼ਟਰੀ ਭੂਮਿਕਾ ਵਿੱਚ ਤਬਦੀਲੀ ਦੇ ਨਾਲ ਮਿਲਾਉਂਦਾ ਹੈ, ਓਸ ਦਾ ਵੀ ਲਗਾਤਾਰ ਜ਼ਿਕਰ ਹੋ ਰਿਹਾ ਹੈ। ਟਰੰਪ ਦਾ ਏਜੰਡਾ ਨਾਗਰਿਕ ਅਧਿਕਾਰਾਂ ‘ਤੇ ਸੰਘੀ ਸਰਕਾਰ ਦੇ ਯਤਨਾਂ ਨੂੰ ਪਿੱਛੇ ਛੱਡੇਗਾ ਅਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਵਿਸਤਾਰ ਕਰੇਗਾ। ਟਰੰਪ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਯੂਕਰੇਨ ਵਿੱਚ ਰੂਸ ਦੀ ਲੜਾਈ ਅਤੇ ਇਜ਼ਰਾਈਲ-ਹਮਾਸ ਯੁੱਧ ਨੂੰ ਖਤਮ ਕਰ ਸਕਦੇ ਹਨ ਹਾਲਾਂਕਿ ਉਨਾਂਨੇ ਇਹ ਨਹੀਂ ਦੱਸਿਆ ਕਿ ਓਹ ਇਹ ਕੰਮ ਕਿਵੇਂ ਕਰਨਗੇ।