ਖਾਲੜਾ/ਪੰਜਾਬ ਪੋਸਟ
ਭਿੱਖੀਵਿੰਡ ਵਿਖੇ ਤਾਇਨਾਤ ਦੋ ਨੌਜਵਾਨ ਪਟਵਾਰੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਵੇਰਵਿਆਂ ਅਨੁਸਾਰ ਪਟਵਾਰੀ ਰਣਜੋਤ ਸਿੰਘ ਸਰਹੱਦੀ ਪਿੰਡ ਨਾਰਲੀ ਦਾ ਰਹਿਣ ਵਾਲਾ ਸੀ ਅਤੇ ਪਟਵਾਰੀ ਹਰਜਿੰਦਰ ਸਿੰਘ ਸਰਹੱਦੀ ਪਿੰਡ ਡੱਲ ਦਾ ਰਹਿਣ ਵਾਲਾ ਸੀ ਅਤੇ ਇਹ ਦੋਵੇਂ ਪਟਵਾਰੀ 19 ਅਗਸਤ ਦੀ ਰਾਤ ਨੂੰ ਪੱਟੀ ਵਾਲੇ ਪਾਸਿਓਂ ਖਾਲੜਾ ਨੂੰ ਆ ਰਹੇ ਸਨ ਕਿ ਅੱਡਾ ਕੱਚਾ ਪੱਕਾ ਵਿਖੇ ਇਨ੍ਹਾਂ ਦੀ ਕਾਰ ਨਹਿਰ ਵਿਚ ਡਿੱਗ ਪਈ, ਜਿਸ ਨਾਲ ਇਨ੍ਹਾਂ ਦੋਵੇਂ ਪਟਵਾਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।