ਪੰਜਾਬ ਪੋਸਟ/ਬਿਓਰੋ
ਫੀਫਾ ਵਿਸ਼ਵ ਕੱਪ ਤੋਂ ਬਾਅਦ ਹੁੰਦੇ ਦੂਜੇ ਸਭ ਤੋਂ ਵੱਡੇ ਟੂਰਨਾਮੈਂਟ ਯੂਏਫਾ ਯੂਰੋ ਕੱਪ ਦੇ ਪਹਿਲੇ ਗੇੜ ਭਾਵ ਗਰੁੱਪ ਗੇੜ ਦੇ ਮੁਕਾਬਲੇ ਬੀਤੀ ਰਾਤ ਮੁਕੰਮਲ ਹੋ ਗਏ ਹਨ ਅਤੇ 24 ਟੀਮਾਂ ਦੇ ਨਾਲ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਹੁਣ 16 ਟੀਮਾਂ ਰਹਿ ਗਈਆਂ ਹਨ ਅਤੇ ਇਨਾਂ ਦਰਮਿਆਨ ਸ਼ਨਿੱਚਰਵਾਰ ਤੋਂ ਪ੍ਰੀ-ਕੁਆਟਰਫ਼ਾਈਨਲ ਮੈਚ ਹੋਣਗੇ। ਮੇਜ਼ਬਾਨ ਜਰਮਨੀ, ਸਪੇਨ, ਮੌਜੂਦਾ ਜੇਤੂ ਇਟਲੀ, ਸਵਿਟਜ਼ਰਲੈਂਡ ਅਤੇ ਪੁਰਤਗਾਲ ਨੇ ਸਭ ਤੋਂ ਪਹਿਲਾਂ ਨਾਕ-ਆਊਟ ਗੇੜ ਵਿੱਚ ਥਾਂ ਬਣਾਈ ਸੀ ਜਦਕਿ ਇਨਾਂ ਦੇ ਨਾਲ_ ਨਾਲ ਫਰਾਂਸ, ਇੰਗਲੈਂਡ, ਰੋਮੇਨੀਆ, ਸਲੋਵਾਕੀਆ, ਬੈਲਜੀਅਮ, ਤੁਰਕੀ, ਸਲੋਵੀਨੀਆ, ਜਾਰਜੀਆ, ਡੈਨਮਾਰਕ, ਆਸਟਰੀਆ ਅਤੇ ਨੀਦਰਲੈਂਡਜ਼ ਵੀ ਅੱਗੇ ਵਧ ਆਏ ਹਨ।
ਯੂਰੋ 2024 ਮੁਕਾਬਲਿਆਂ ਦਾ ਪਹਿਲਾ ਗੇੜ ਮੁਕੰਮਲ : 16 ਟੀਮਾਂ ਅਗਲੇ ਦੌਰ ਵਿੱਚ ਪਹੁੰਚੀਆਂ

Published: