ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਦੇ ਖਾਤਮੇ ਦੀ ਸ਼ਾਂਤੀ ਯੋਜਨਾ ਤਿਆਰ ਕਰਨ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਪੂਤਿਨ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਟਰੰਪ ਨੇ ਕਿਹਾ ਕਿ ਉਹ ਪੂਤਿਨ ਨਾਲ ਮੁਲਾਕਾਤ ਲਈ ਸਫ਼ੀਰ ਸਟੀਵ ਵਿਟਕੌਫ ਨੂੰ ਭੇਜ ਰਹੇ ਹਨ ਜਦਕਿ ਆਰਮੀ ਸਕੱਤਰ ਡੈਨ ਡਰਿਸਕੌਲ ਯੂਕਰੇਨ ਦੇ ਅਧਿਕਾਰੀਆਂ ਨੂੰ ਮਿਲਣਗੇ। ਉਨਾਂ ਇਹ ਵੀ ਸੰਕੇਤ ਦਿੱਤੇ ਕਿ ਉਹ ਪੂਤਿਨ ਅਤੇ ਜ਼ੇਲੈਂਸਕੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਸੰਜੀਦਾ ਬਕਾਇਆਂ ਮੁੱਦਿਆਂ ’ਤੇ ਚਰਚਾ ਲਈ ਟਰੰਪ ਨੂੰ ਮਿਲ ਸਕਦੇ ਹਨ। ਦੁਨੀਆਂ ਦੇ ਇੱਕ ਹੋਰ ਬੰਨੇ ਇਸੇ ਤਰਾਂ ਦੀ ਇੱਕ ਹੋਰ ਕਵਾਇਦ ਤਹਿਤ, ਡੋਨਾਲਡ ਟਰੰਪ ਅਤੇ ਉਨਾਂ ਦੇ ਚੀਨੀ ਹਮਰੁਤਬਾ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਜ਼ਾ ਗੱਲਬਾਤ ਦੇ ਦੌਰ ਤਹਿਤ ਵਪਾਰ, ਤਾਇਵਾਨ ਅਤੇ ਯੂਕਰੇਨ ਬਾਰੇ ਫੋਨ ’ਤੇ ਗੱਲਬਾਤ ਕੀਤੀ ਹੈ। ਇਹ ਜਾਣਕਾਰੀ ਵਾਈਟ ਹਾਊਸ ਅਤੇ ਚੀਨੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਇਸ ਗੱਲਬਾਤ ਵਿੱਚ ਚੀਨ ਦੀ ਤਰਫੋਂ ਟਰੰਪ ਨੂੰ ਦੱਸਿਆ ਗਿਆ ਹੈ ਕਿ ਤਾਇਵਾਨ ਵਲੋਂ ਚੀਨੀ ਖੇਤਰਾਂ ਵਿਚ ਦਖਲ ਦਿੱਤਾ ਗਿਆ ਹੈ। ਜੇ ਪਾਸੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੋਵਾਂ ਆਗੂਆਂ ਦਰਮਿਆਨ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਪਰ ਇਸ ਸਬੰਧੀ ਵੇਰਵੇ ਨਹੀਂ ਦਿੱਤੇ ਹਨ। ਇਸ ਤੋਂ ਪਹਿਲਾਂ ਜਾਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ ਵਿਰੁੱਧ ਕਾਰਵਾਈ ਕਰਦਾ ਹੈ ਤਾਂ ਜਾਪਾਨ ਦੀ ਫੌਜ ਇਸ ਮਾਮਲੇ ਵਿਚ ਦਖਲ ਦੇਵੇਗੀ।
ਟਰੰਪ ਵੱਲੋਂ ਰੂਸ-ਯੂਕਰੇਨ ਅਤੇ ਚੀਨ-ਤਾਇਵਾਨ ਮਸਲੇ ਸਬੰਧੀ ਆਲਮੀ ਗੱਲਬਾਤ
Published:






