20.4 C
New York

ਹੁਣ ਯੂਨੀਵਰਸਿਟੀਆਂ ਵਿਦੇਸ਼ਾਂ ਵਾਂਗ ਸਾਲ ’ਚ ਦੋ ਵਾਰ ਕਰ ਸਕਣਗੀਆਂ ਦਾਖਲੇ !

Published:

ਪੰਜਾਬ ਪੋਸਟ/ਬਿਓਰੋ
ਦੇਸ਼ ਦੇ ਉਚੇਰੀ ਵਿੱਦਿਆ ਢਾਂਚੇ ਦੀ ਇਕ ਅਹਿਮ ਹਿਲਜੁਲ ਇਹ ਹੋਈ ਹੈ ਕਿ ਹੁਣ ਭਾਰਤ ਵਿੱਚ ਵੀ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਾਂਗ ਸਾਲ ਵਿੱਚ ਦੋ ਵਾਰ ਦਾਖ਼ਲੇ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯ ੂਜੀ ਸੀ) ਨੇ ਇਸ ਸਬੰਧੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂ ਜੀ ਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨਾਂ ਦੱਸਿਆ ਕਿ ਦਾਖਲਾ ਪ੍ਰਕਿਰਿਆ ਵਿੱਦਿਅਕ ਸੈਸ਼ਨ 2024-25 ਤੋਂ ਦੋ ਵਾਰ ਜੁਲਾਈ-ਅਗਸਤ ਅਤੇ ਜਨਵਰੀ-ਫਰਵਰੀ ਵਿੱਚ ਸ਼ੁਰੂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਭਾਰਤੀ ਸੰਸਥਾਵਾਂ ਇਹ ਯੋਜਨਾ ਲਾਗੂ ਕਰਦੀਆਂ ਹਨ ਤਾਂ ਉਨਾਂ ਨੂੰ ਲਾਭ ਹੋਵੇਗਾ ਜੋ ਬੋਰਡ ਇਮਤਿਹਾਨਾਂ ਦੇ ਨਤੀਜਿਆਂ ’ਚ ਦੇਰ, ਸਿਹਤ ਨਾਲ ਸਬੰਧਤ ਮਾਮਲਿਆਂ ਜਾਂ ਨਿੱਜੀ ਕਾਰਨਾਂ ਕਰਕੇ ਜੁਲਾਈ-ਅਗਸਤ ਸੈਸ਼ਨ ਵਿੱਚ ਕਿਸੇ ਵੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਖੁੰਝ ਜਾਂਦੇ ਹਨ।

Related articles

spot_img

Recent articles

spot_img