ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਹਾਲਾਤ ਸਥਿਰ ਪਰ ਨਾਜ਼ੁਕ ਹਨ। ਜਨਰਲ ਦਿਵੇਦੀ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਕੂਟਨੀਤਕ ਗੱਲਬਾਤ ਤੋਂ ਭਾਵੇਂ ‘ਸਕਾਰਾਤਮਕ ਸੰਕੇਤ’ ਮਿਲੇ ਹਨ, ਪਰ ਕਿਸੇ ਵੀ ਯੋਜਨਾ ਦਾ ਸਿਰੇ ਚੜ੍ਹਨਾ ਜ਼ਮੀਨ ਉੱਤੇ ਮੌਜੂਦ ਫੌਜੀ ਕਮਾਂਡਰਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਦੌਰ ਵਿਚ ‘ਸਭ ਤੋਂ ਵੱਡੀ ਸੱਟ’,‘ਭਰੋਸੇ’ ਨੂੰ ਵੱਜੀ ਹੈ। ਦਰਅਸਲ, ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਪੂਰਬੀ ਲੱਦਾਖ ਵਿਚ ਸਰਹੱਦ ਨਾਲ ਲੱਗਦੇ ਵਿਵਾਦਿਤ ਖੇਤਰਾਂ ਵਿਚ ਫੌਜੀ ਟਕਰਾਅ ਮਈ 2020 ’ਚ ਸ਼ੁਰੂ ਹੋਇਆ ਸੀ। ਦੋਵਾਂ ਧਿਰਾਂ ਨੇ ਟਕਰਾਅ ਵਾਲੇ ਕਈ ਖੇਤਰਾਂ ’ਚੋਂ ਆਪੋ-ਆਪਣੀਆਂ ਫੌਜਾਂ ਪਿੱਛੇ ਤਾਂ ਹਟਾਈਆਂ ਹਨ ਪਰ ਸਰਹੱਦੀ ਵਿਵਾਦ ਦਾ ਕੋਈ ਮੁਕੰਮਲ ਹੱਲ ਨਹੀਂ ਨਿਕਲਿਆ।
ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਚੀਨ ਨਾਲ ਲੱਗਦੀ ਸਰਹੱਦ ’ਤੇ ਹਾਲਾਤ ਦੇ ਕੀਤੀ ਨਜ਼ਰਸਾਨੀ
Published: