-1.6 C
New York

ਅਮਰੀਕਾ ’ਚ ਟਿੱਕਟਾਕ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਹੋਇਆ ਪਾਸ

Published:

Rate this post

ਪੰਜਾਬ ਪੋਸਟ/ਬਿਓਰੋ

ਮਰੀਕੀ ਸੈਨੇਟ ਨੇ ਇੱਕ ਬਿੱਲ ਪਾਸ ਕੀਤਾ, ਜਿਸ ’ਚ ਪਾਬੰਦੀਆਂ ਲਗਾਉਣ ਦੀ ਧਮਕੀ ਦੇ ਨਾਲ ਟਿੱਕਟਾਕ ਦੀ ਵਿਕਰੀ ਲਈ ਉਸ ਦੀ ਮਲਕੀਅਤ ਰੱਖਣ ਵਾਲੀ ਚੀਨੀ ਕੰਪਨੀ ਨੂੰ ਮਜਬੂਰ ਕੀਤਾ ਜਾਵੇਗਾ। ਇਸ ਬਿੱਲ ’ਤੇ ਹੁਣ ਰਾਸ਼ਟਰਪਤੀ ਜੋ ਬਾਈਡਨ ਦੇ ਦਸਤਖਤ ਕੀਤੇ ਜਾਣਗੇ। ਪਾਸ ਹੋਣ ਤੋਂ ਤੁਰੰਤ ਬਾਅਦ ਜਾਰੀ ਇੱਕ ਬਿਆਨ ਵਿੱਚ ਬਾਈਡਨ ਨੇ ਕਿਹਾ ਕਿ ਉਹ ਜਲਦ ਹੀ ਇਸ ’ਤੇ ਦਸਤਖਤ ਕਰਨਗੇ।
ਹਾਲਾਂਕਿ ਅਮਰੀਕੀ ਸੰਸਦ ਮੈਂਬਰਾਂ ਦੇ ਇਸ ਵਿਵਾਦਪੂਰਨ ਕਦਮ ਨੂੰ ਕਾਨੂੰਨੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਇਸ ਨਾਲ ਸਮੱਗਰੀ ਨਿਰਮਾਤਾਵਾਂ (ਕੰਟੈਂਟ ਕਿ੍ਰਏਟਰਜ਼) ਲਈ ਮੁਸ਼ਕਲਾਂ ਪੈਦਾ ਹੋਣ ਦੀ ਸੰਭਾਵਨਾ ਹੈ ਜੋ ਆਮਦਨ ਲਈ ਇਸ ਛੋਟੇ ਵੀਡੀਉ ਵਾਲੇ ਇਸ ਐਪ ’ਤੇ ਨਿਰਭਰ ਕਰਦੇ ਹਨ।
ਟਿੱਕਟਾਕ ਨਾਲ ਜੁੜੇ ਬਿੱਲ ਨੂੰ 95 ਅਰਬ ਡਾਲਰ ਦੇ ਵੱਡੇ ਪੈਕੇਜ ਦੇ ਹਿੱਸੇ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਸੀ ਜੋ ਯੂਕਰੇਨ ਅਤੇ ਇਜ਼ਰਾਈਲ ਨੂੰ ਵਿਦੇਸ਼ੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ 79-18 ਦੇ ਫਰਕ ਨਾਲ ਪਾਸ ਕੀਤਾ ਗਿਆ ਸੀ।
ਸੋਧੇ ਹੋਏ ਇਸ ਬਿੱਲ ਨੇ ਬਾਈਟਡਾਂਸ ਨੂੰ ਟਿੱਕਟਾਕ ਵੇਚਣ ਲਈ ਨੌਂ ਮਹੀਨੇ ਦਾ ਸਮਾਂ ਦਿੱਤਾ ਹੈ। ਜੇ ਵਿਕਰੀ ਪ੍ਰਕਿਰਿਆ ਅੱਗੇ ਵਧਦੀ ਹੈ, ਤਾਂ ਤਿੰਨ ਮਹੀਨਿਆਂ ਦਾ ਸੰਭਾਵਤ ਵਾਧਾ ਉਪਲਬਧ ਹੋਵੇਗਾ। ਇਹ ਬਿੱਲ ਕੰਪਨੀ ਨੂੰ ਟਿੱਕਟਾਕ ਦੇ ‘ਗੁਪਤ ਫਾਰਮੂਲੇ’ ਨੂੰ ਕੰਟਰੋਲ ਕਰਨ ਤੋਂ ਵੀ ਰੋਕ ਦੇਵੇਗਾ, ਜੋ ਇਕ ਅਜਿਹਾ ਐਲਗੋਰਿਦਮ ਹੈ ਜੋ ਪ੍ਰਯੋਗਕਰਤਾਵਾਂ ਨੂੰ ਉਨ੍ਹਾਂ ਦੀਆਂ ਦਿਲਚਸਪੀਆਂ ਦੇ ਅਧਾਰ ’ਤੇ ਵੀਡੀਉ ਉਪਲਬਧ ਕਰਵਾਉਂਦਾ ਹੈ ਅਤੇ ਜਿਸ ਨੇ ਮੰਚ ਨੂੰ ਵੱਡੀ ਸਫਲਤਾ ਦਿੱਤੀ ਹੈ।

Read News Paper

Related articles

spot_img

Recent articles

spot_img