ਗਵਾਂਤਾਨਾਮੋ/ਪੰਜਾਬ ਪੋਸਟ
ਅਮਰੀਕਾ ਨੇ ਕਿਊਬਾ ਦੇ ਗਵਾਂਤਾਨਾਮੋ ਬੇ ਵਿਖੇ ਆਪਣੇ ਜਲ ਸੈਨਾ ਦੇ ਬੇਸ ’ਤੇ ਰੱਖੇ ਪ੍ਰਵਾਸੀਆਂ ਦੇ ਆਖ਼ਰੀ ਸਮੂਹ ਨੂੰ ਬਾਹਰ ਕੱਢ ਲਿਆ ਹੈ, ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਉਡੀਕ ਕਰਨ ਲਈ ਅਮਰੀਕਾ ਦੀ ਮੁੱਖ ਭੂਮੀ ’ਤੇ ਵਾਪਸ ਭੇਜ ਦਿਤਾ ਹੈ। ਦੋ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੇਸ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖੇ ਗਏ 23 ‘ਉੱਚ-ਜੋਖ਼ਮ’ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀ’ ਸਮੇਤ 40 ਨਜ਼ਰਬੰਦਾਂ ਨੂੰ ਲੁਈਸਿਆਨਾ ਭੇਜਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਅਮਰੀਕੀ ਦੇਸ਼ ਨਿਕਾਲੇ ਦੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਈਸੀਈ ਅਤੇ ਡੀਐਚਐਸ ਨੇ ਬੰਦੀਆਂ ਦੀ ਪਛਾਣ, ਉਨ੍ਹਾਂ ਦੇ ਮੂਲ ਦੇਸ਼ ਜਾਂ ਉਨ੍ਹਾਂ ’ਤੇ ਲਗਾਏ ਗਏ ਅਪਰਾਧਾਂ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਵਾਰ ਵਾਰ ਇਨਕਾਰ ਕਰ ਦਿੱਤਾ ਸੀ। ਟਰੰਪ ਪ੍ਰਸ਼ਾਸਨ ਨੇ ਜਨਵਰੀ ਦੇ ਅਖ਼ੀਰ ਵਿੱਚ ਦੇਸ਼ ਨਿਕਾਲੇ ਲਈ ਤਹਿ ਕੀਤੇ ਪ੍ਰਵਾਸੀਆਂ ਨੂੰ ਰੱਖਣ ਲਈ ਗਵਾਂਤਾਨਾਮੋ ਬੇ ਵਿਖੇ ਯੂਐਸ ਨੇਵਲ ਬੇਸ ਦੀ ਵਰਤੋਂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਯੂਐਸ ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਗੁਆਨਤਾਨਾਮੋ ਨੂੰ ਭੇਜੇ ਗਏ ਬਹੁਤ ਸਾਰੇ ‘ਉੱਚ-ਜੋਖ਼ਮ ਵਾਲੇ ਗ਼ੈਰ-ਕਾਨੂੰਨੀ ਪਰਦੇਸੀ’ ਵੈਨੇਜ਼ੁਏਲਾ ਦੇ ਸਟ੍ਰੀਟ ਗੈਂਗ ਟਰੇਨ ਡੀ ਅਰਾਗੁਆ ਦੇ ਮੈਂਬਰ ਹਨ ਅਤੇ ਉਨ੍ਹਾਂ ਨੇ ਕਤਲ, ਕਤਲ ਦੀ ਕੋਸ਼ਿਸ਼, ਹਮਲੇ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਨੂੰ ਇਕਬਾਲ ਕੀਤਾ ਹੈ ਜਿਸ ਬਾਰੇ ਉਨ੍ਹਾਂ ’ਤੇ ਦੋਸ਼ ਲਗਾਏ ਗਏ ਸਨ।
ਅਮਰੀਕਾ ਨੇ ਗੁਆਂਤਾਨਾਮੋ ਬੇ ਵਿਖੇ ਬਾਕੀ ਰਹਿੰਦੇ ਪ੍ਰਵਾਸੀਆਂ ਨੂੰ ਬਾਹਰ ਕੀਤਾ

Published: