ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤੀ ਵੇਟਲਿਫਟਰ ਵਾਲੂਰੀ ਅਜੈ ਬਾਬੂ ਨੇ ਰਾਸ਼ਟਰ ਮੰਡਲ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 81 ਕਿੱਲੋ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਮਹਿਜ਼ 19 ਸਾਲਾਂ ਦੇ ਬਾਬੂ ਨੇ ਕੁੱਲ 326 ਕਿੱਲੋ ਵਜ਼ਨ ਚੁੱਕਿਆ। ਬਾਬੂ ਨੇ ‘ਕਲੀਨਐਂਡਜਰਕ’ਵਰਗ ਵਿੱਚ ਰਾਸ਼ਟਰ ਮੰਡਲ ਰਿਕਾਰਡ ਵੀ ਬਣਾਇਆ ਜਦ ਕਿ‘ਸਨੈਚ, ਕਲੀਨਐਂਡਜਰਕ’ਅਤੇ ਕੁੱਲ ਭਾਰ ਵਰਗ ਵਿੱਚ ਉਸ ਨੇ ਜੂਨੀਅਰ ਰਾਸ਼ਟਰੀ ਰਿਕਾਰਡ ਵੀ ਬਣਾਇਆ।ਪੁਰਸ਼ ਵਰਗ ਦੇ 89 ਕਿੱਲੋ ਭਾਰ ਵਰਗ ਵਿੱਚ ਲਾਲ-ਯੂਆਤਫੇਲਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦ ਕਿ ਹਰੁਦਾਨੰਦਾ ਦਾ ਸਨੂੰ ਯੂਥਵਰਗ ਵਿੱਚ ਚਾਂਦੀ ਅਤੇ ਜੂਨੀਅਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਮਿਲਿਆ।ਠੀਕ ਇਸੇ ਸਮੇਂ ਵੇਟਲਿਫਟਿੰਗ ਦੇ ਇੱਕ ਹੋਰ ਵੱਕਾਰੀ ਆਯੋਜਨ ਦੇ ਮੁਕਾਬਲੇ ਵੀ ਹੋਏ ਜਿਸ ਤਹਿਤ, ਭਾਰਤੀ ਵੇਟਲਿਫਟਰ ਲੋਗਾ-ਨਾਥਨਧਨੁਸ਼ ਨੇ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 55 ਕਿੱਲੋ ਭਾਰਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਪ੍ਰਾਪਤੀ ਦੀ ਖਾਸ ਗੱਲ ਇਹ ਹੈ ਕਿ ਇਹ ਜੂਨੀਅਰ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਪੁਰਸ਼ ਅਥਲੀਟ ਦਾ ਪਹਿਲਾ ਤਗ਼ਮਾ ਹੈ। ਇਸ 17 ਸਾਲਾਂ ਵੇਟਲਿਫਟਰ ਨੇ ਕੁੱਲ 231 ਕਿੱਲੋ ਵਜ਼ਨ ਚੁੱਕਿਆ ਅਤੇ ‘ਸਨੈਚ’ਮੁਕਾਬਲੇ ‘ਚ 107 ਕਿੱਲੋ ਵਜ਼ਨ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਧਨੁਸ਼ ਨੇ ਗਰੁੱਪ ‘ਬੀ’ ਵਿੱਚ ਹਿੱਸਾ ਲਿਆ। ਵੱਧ ਵਜ਼ਨ ਚੁੱਕਣ ਵਾਲੇ ਵੇਟਲਿਫਟਰਾਂ ਨੂੰ ਗਰੁੱਪ ‘ਏ’ ਵਿੱਚ ਰੱਖਿਆ ਜਾਂਦਾ ਹੈ। ਇਸ ਮਗਰੋਂ ਗਰੁੱਪ ‘ਬੀ’ਅਤੇ ਹੋਰ ਗਰੁੱਪ ਹੁੰਦੇ ਹਨ।ਕਲੀਨ ਐਂਡ ਜਰਕ ਵਰਗ ਵਿੱਚ 124 ਕਿੱਲੋ ਦੀ ਸਰਵੋਤਮ ਕੋਸ਼ਿਸ਼ ਨਾਲ ਧਨੁਸ਼ 13ਵੇਂ ਸਥਾਨ’ਤੇ ਰਿਹਾ।