ਨਵੀਂ ਦਿੱਲੀ/ਪੰਜਾਬ ਪੋਸਟ
ਪਾਕਿਸਤਾਨ ਦੇ ਪ੍ਰਮਾਣੂ ਪ੍ਰੀਖਣ ਕਰਨ ਸਬੰਧੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਪਾਕਿਸਤਾਨ ਦੀ ਇਸ ਕਾਰਵਾਈ ਬਾਰੇ ਟਿੱਪਣੀਆਂ ਦਾ ਭਾਰਤ ਨੇ ਬਣਦਾ ਨੋਟਿਸ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਜੇਕਰ ਆਪਾਂ ਇਤਿਹਾਸ ਨੂੰ ਫਰੋਲੀਏ ਤਾਂ ਪਾਕਿਸਤਾਨ ਗੁਪਤ ਅਤੇ ਗੈਰ-ਕਾਨੂੰਨੀ ਪ੍ਰਮਾਣੂ ਗਤੀਵਿਧੀਆਂ ਕਰਦਾ ਰਿਹਾ ਹੈ ਜੋ ਦਹਾਕਿਆਂ ਦੀ ਤਸਕਰੀ, ਨਿਰਯਾਤ ਨਿਯੰਤਰਣ ਉਲੰਘਣਾ, ਗੁਪਤ ਭਾਈਵਾਲੀ, ਏ ਕਿਊ ਖਾਨ ਨੈੱਟਵਰਕ ਅਤੇ ਹੋਰ ਪ੍ਰਸਾਰ ਦੇ ਆਲੇ-ਦੁਆਲੇ ਕੇਂਦਰਿਤ ਹੈ’।
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੀ ਪ੍ਰਮਾਣੂ ਪ੍ਰੀਖਣ ਕਾਰਵਾਈ ਨੂੰ ਧਿਆਨ ‘ਚ ਲਿਆ
Published:






