ਫਰਾਂਸ/ਪੰਜਾਬ ਪੋਸਟ
ਯੂਰਪੀ ਦੇਸ਼ ਫਰਾਂਸ ਵਿੱਚ ਵੱਡੀ ਗੜਬੜ ਦੀ ਸੂਚਨਾ ਆ ਰਹੀ ਹੈ ਜਿੱਥੇ ਚੋਣਾਂ ਤੋਂ ਬਾਅਦ ਇੱਕ ਐਗਜ਼ਿਟ ਪੋਲ ਵੱਲੋਂ ਖੱਬੇ ਪੱਖੀ ਗਠਜੋੜ ਦੀ ਜਿੱਤ ਦੀ ਪੇਸ਼ੀ ਨਗੋਈ ਮਗਰੋਂ ਦੰਗੇ ਭੜਕ ਗਏ। ਦੇਸ਼ ਵਿੱਚ ‘ਮੈਰੀਨ ਲੇ ਪੈਨ’ ਧਿਰ ਦੀ ਜਿੱਤ ਦੀ ਸੰਭਾਵਨਾ ਮੰਨੀ ਜਾ ਰਹੀ ਸੀ ਪਰ ਹੁਣ ਐਗਜ਼ਿਟ ਪੋਲ ਨੇ ਪ੍ਰਗਟਾਵਾ ਕੀਤਾ ਹੈ ਕਿ ਖੱਬੇ ਪੱਖੀ ਗੱਠਜੋੜ ਬਹੁਮਤ ਜਿੱਤ ਸਕਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਨਜ਼ਰ ਆ ਰਿਹਾ ਹੈ ਕਿ ਕੱੁਝ ਨਕਾਬਪੋਸ਼ ਸੜਕਾਂ ’ਤੇ ਦੌੜ ਰਹੇ ਹਨ ਅਤੇ ਅੱਗਾਂ ਲਗਾ ਰਹੇ ਹਨ ਜਿਸ ਕਾਰਣ ਦੇਸ਼ ਭਰ ਵਿਚ ਹਿੰਸਾ ਫੈਲ ਗਈ ਅਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ। ਫਿਲਹਾਲ ਫਰਾਂਸ ਦੇ ਪ੍ਰਸ਼ਾਸਨ ਵੱਲੋਂ 30,000 ਪੁਲਿਸ ਕਰਮਚਾਰੀਆਂ ਨੂੰ ਹਿੰਸਾ ਰੋਕਣ ਲਈ ਤਾਇਨਾਤ ਕੀਤਾ ਗਿਆ ਹੈ।
ਫਰਾਂਸ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਹਿੰਸਾ ਭੜਕੀ

Published: