ਪੰਜਾਬ ਪੋਸਟ/ਬਿਓਰੋ
ਯੂ. ਐੱਸ. ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਅਤੇ ਹਾਰਵਰਡ ਮੈਡੀਕਲ ਸਕੂਲ ਵਿੱਚ ਇੱਕ ਗ੍ਰੈਜੂਏਟ ਇੰਟਰਨ ਮੈਡੀਸਨ ਮਾਰਸ਼ ‘ਮਿਸ ਅਮਰੀਕਾ’ ਬਣੀ ਹੈ। ਇਸ ਤਰ੍ਹਾਂ ਮਾਰਸ਼ ਨੇ ‘ਮਿਸ ਅਮਰੀਕਾ’ ਦਾ ਤਾਜ ਪਹਿਣ ਪਹਿਲੀ ਸਰਗਰਮ-ਡਿਊਟੀ ਏਅਰ ਫੋਰਸ ਅਫਸਰ ਵਜੋਂ ਇਤਿਹਾਸ ਰਚਿਆ ਹੈ। ਫਲੋਰੀਡਾ ਰਾਜ ਵਿੱਚ ਇਸ ਸਾਲ ਦੇ ਮਿਸ ਅਮਰੀਕਾ ਮੁਕਾਬਲੇ ਵਿੱਚ ਭਾਗ ਲੈਂਦਿਆਂ 22 ਸਾਲਾ ਮਾਰਸ਼ ਨੇ 50 ਪ੍ਰਤੀਯੋਗੀਆਂ ਨੂੰ ਹਰਾਇਆ।
ਇਸ ਤੋਂ ਪਹਿਲਾਂ ਉਸ ਨੂੰ ਪਿਛਲੇ ਸਾਲ ਮਈ ਵਿੱਚ ਮਿਸ ਕੋਲੋਰਾਡੋ ਦਾ ਤਾਜ ਪਹਿਨਾਇਆ ਗਿਆ ਸੀ। ਉਸ ਨੇ ਦੇਸ਼ ਵਿਆਪੀ ਮਾਨਤਾ ਪ੍ਰਾਪਤ ਕੀਤੀ ਹੈ, ਅਮਰੀਕੀ ਹਵਾਈ ਸੈਨਾ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਏਅਰ ਫੋਰਸ ਅਕੈਡਮੀ ਦਾ ਗ੍ਰੈਜੂਏਟ ਅਤੇ ਹਾਰਵਰਡ ਕੈਨੇਡੀ ਸਕੂਲ ਵਿੱਚ ਪਬਲਿਕ ਪਾਲਿਸੀ ਵਿੱਚ ਮਾਸਟਰ ਡਿਗਰੀ ਦੀ ਧਾਰਕ ਮਾਰਸ਼ ਸਿੱਖਿਆ ਅਤੇ ਫੌਜੀ ਸੇਵਾ ਦੋਵਾਂ ਵਿੱਚ ਉੱਤਮਤਾ ਦੀ ਪ੍ਰਤੀਕ ਹੈ।
ਯੂ. ਐੱਸ. ਏਅਰ ਫੋਰਸ ਨੇ ਮਾਰਸ਼ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ, ਉਸਨੂੰ ਇੱਕ ਪ੍ਰੇਰਣਾ ਵਜੋਂ ਸਲਾਹਿਆ ਅਤੇ ਸੋਸ਼ਲ ਮੀਡੀਆ ’ਤੇ ਮਿਸ ਅਮਰੀਕਾ 2024 ਦਾ ਖਿਤਾਬ ਜਿੱਤਣ ਦਾ ਐਲਾਨ ਕੀਤਾ।