ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟ
2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤੱਕ ਵਿਵਾਦਾਂ ਅਤੇ ਅਦਾਲਤੀ ਕੇਸਾਂ ਵਿੱਚ ਹੀ ਉਲਝਦੇ ਨਜ਼ਰ ਆਏ ਹਨ, ਪਰ ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਟਰੰਪ ਨਵੀਆਂ ਚਰਚਾਵਾਂ ਨਾਲ ਮੀਡੀਆ ਸੁਰਖੀਆ ਵਿੱਚ ਬਣੇ ਰਹੇ। ਹੁਣ ਟਰੰਪ ਲਈ ਇੱਕ ਹੋਰ ਖਬਰ ਹੈ ਕਿ ਰਿਪਬਲਿਕਨ ਆਗੂ ਦੀ ਚੋਣ ਮੁਹਿਮ ਭਖਾਉਣ ਲਈ ਉਸਦੀ 53 ਸਾਲਾ ਪਤਨੀ ਮੇਲਾਨੀਆ ਟਰੰਪ ਸ਼ਨੀਵਾਰ ਨੂੰ ਟਰੰਪ ਦੇ ਫੰਡ ਰੇਜਰ ਪਾਰਟੀ ਸਮਾਗਮ ਵਿੱਚ ਵੀ ਬਕਾਇਦਾ ਤੌਰ ਸ਼ਾਮਲ ਹੋਣ ਜਾ ਰਹੀ ਹੈ। ਮੇਲਾਨੀਆ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਹਮੇਸ਼ਾ ਰਹੱਸਮਈ ਰਹੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਪਾਰਟੀ ਉਮੀਦਵਾਰ ਦੀ ਲੜਾਈ ਵਿੱਚ ਕੁੱਦਣ ਤੋਂ ਬਾਅਦ ਮੇਲਾਨੀਆ ਦੀ ਪਹਿਲੀ ਸ਼ਮੂਲੀਅਤ ਹੋਵੇਗੀ। ਸਾਬਕਾ ਸਲੋਵੇਨੀਅਨ ਮਾਡਲ, ਜਿਸ ਨੇ 2005 ਵਿੱਚ ਟਰੰਪ ਨਾਲ ਵਿਆਹ ਕੀਤਾ ਸੀ, ਅਮਰੀਕਾ ਦੇ ਇਤਿਹਾਸ ਵਿੱਚ ਸਿਰਫ ਦੂਜੀ ਵਿਦੇਸ਼ੀ ਪਹਿਲੀ ਔਰਤ ਬਣ ਗਈ ਸੀ।
2020 ਵਿੱਚ ਟਰੰਪ ਦੀ ਹਾਰ ਤੋਂ ਬਾਅਦ ਉਸਨੇ ਇੱਕ ਘੱਟ ਪ੍ਰੋਫਾਈਲ ਬਣਾਈ ਰੱਖੀ ਹੈ, ਪਿਛਲੇ ਸਾਲ ਉਸਨੇ ਵਾਸ਼ਿੰਗਟਨ ਵਿੱਚ ਇੱਕ ਨੈਚੁਰਲਾਈਜ਼ੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ, ਨਵੇਂ ਅਮਰੀਕੀਆਂ ਨੂੰ ਦੱਸਿਆ ਕਿ ਨਾਗਰਿਕਤਾ ਦਾ ਮਤਲਬ ਹੈ “ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਅਤੇ ਸਾਡੀ ਆਜ਼ਾਦੀ ਦੀ ਰਾਖੀ ਕਰਨਾ।’’ ਟਰੰਪ ਅਕਸਰ ਰੈਲੀਆਂ ਵਿੱਚ ਉਸਦਾ ਨਾਮ ਲੈਂਦਾ ਰਿਹਾ ਹੈ ਅਤੇ ਭੀੜ ਨੂੰ ਭਰੋਸਾ ਦਿਵਾਉਂਦਾ ਰਿਹਾ ਹੈ ਕਿ ਉਹ ਮੇਲਾਨੀਆ ਚੋਣ ਮੁਹਿੰਮ ਦੇ ਆਖਿਰੀ ਪੜਾਅ ’ਤੇ ਜ਼ਰੂਰ ਵੇਖਣਗੇ। ਹਾਲਾਂ ਕਿ ਟਰੰਪ ਦੇ ਪ੍ਰਸ਼ੰਸਕ ਜਾਣਦੇ ਹਨ ਕਿ ਮੇਲਾਨੀਆ ਨੇ ਕਦੇ ਵੀ ਦੇਸ਼ ਦੇ ਕਿਸੇ ਹੋਰ ਰਾਜਨੀਤਿਕ ਜੀਵਨ ਸਾਥੀ ਵਾਂਗ ਕੰਮ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਕਰੇਗੀ।
ਮੇਲਾਨੀਆ ਨੇ 2016 ਵਿੱਚ ਆਪਣੇ ਉੱਪ-ਰਾਸ਼ਟਰਪਤੀ ਉਮੀਦਵਾਰ ਵਜੋਂ ਕਿ੍ਰਸ ਕਿ੍ਰਸਟੀ ਜਾਂ ਨਿਊਟ ਗਿੰਗਰਿਚ ਦੀ ਬਜਾਏ ਮਾਈਕ ਪੇਂਸ ਨੂੰ ਚੁਣਨ ਲਈ ਟਰੰਪ ਨੂੰ ਮਨਾਉਣ ਵਿੱਚ ਮਦਦ ਕੀਤੀ।
ਮੇਲਾਨੀਆ ਨੂੰ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਨ੍ਹਾਂ ’ਤੇ ਟਰੰਪ ਭਰੋਸਾ ਕਰਦੇ ਹਨ। ਉਸ ਨੂੰ ਅਸ਼ਲੀਲ ਵਿਸਫੋਟ ਜਾਂ ਅਪਾਹਜ ਲੋਕਾਂ ਦਾ ਮਜ਼ਾਕ ਉਡਾਉਣ ਲਈ ਮੌਕੇ ’ਤੇ ਟਰੰਪ ਨੂੰ ਨਸੀਹਤ ਦੇਣ ਲਈ ਵੀ ਜਾਣਿਆ ਜਾਂਦਾ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੇਲਾਨੀਆ ਟਰੰਪ ਦੇ ਕੱਟੜਪੰਥੀ ਸੱਜੇ-ਪੱਖੀ ਨੀਤੀ ਏਜੰਡੇ ’ਤੇ ਬ੍ਰੇਕ ਵਜੋਂ ਕੰਮ ਕਰਨ ਦਾ ਇਰਾਦਾ ਰੱਖਦੀ ਹੈ। ਪਰ ਹੁਣ ਕੁ ਆ ਕੇ ਉਸਨੇ ਟਰੰਪ ਦੀ ਰਾਜਨੀਤਿਕ ਸਰਗਰਮੀ ਤੋਂ ਦੂਰੀ ਬਣਾ ਕੇ ਰੱਖੀ ਸੀ। ਹੁਣ ਟਰੰਪ ਦੀ ਨਿੱਤਰਦੀ ਜਾ ਰਹੀ ਚੋਣ ਮੁਹਿੰਮ ਤੋਂ ਸ਼ਾਇਦ ਉਸਨੇ ਭਾਂਪ ਲਿਆ ਹੋਵੇ ਕਿ ਉਹ ਦੂਜੀ ਵਾਰ ਵਾਈਟ ਹਾਊਸ ਵਿੱਚ ਦੇਸ਼ ਦੀ ਪਹਿਲੀ ਮਹਿਲਾ ਵਜੋਂ ਪ੍ਰਵੇਸ਼ ਕਰ ਸਕਦੀ ਹੈ।